ਬਠਿੰਡਾ | ਵਿਜੀਲੈਂਸ ਬਿਊਰੋ ਨੇ ਅੱਜ ਬਠਿੰਡਾ ਤੋਂ ਇੱਕ ਹੌਲਦਾਰ ਨੂੰ 13000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਹੌਲਦਾਰ ਖਿਲਾਫ ਆਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੇ ਇੰਚਾਰਜ ਡੀ.ਐਸ.ਪੀ ਸੰਦੀਪ ਸਿੰਘ ਵੱਲੋਂ ਕਾਰਵਾਈ ਕਰਦੇ ਹੌਏ ਟਰੇਪ ਲਗਾ ਕੇ ਹੌਲਦਾਰ ਵਜੀਰ ਸਿੰਘ ਐਂਟੀ ਪਾਵਰ ਥੈਪਟ ਥਾਣਾ ਬਠਿੰਡਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ 13000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗ੍ਰਿਫਤਾਰ ਕੀਤਾ ਗਿਆ। ਹੌਲਦਾਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਡਾ. ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪੰਜਾਬ ਬਠਿੰਡਾ ਰੇਂਜ ਨੇ ਦੱਸਿਆ ਕਿ ਗੁਰਮੋਹਰ ਸਿੰਘ ਪੁੱਤਰ ਸ੍ਰੀ ਬੂੜ ਸਿੰਘ ਵਾਸੀ ਸਰੂਦਰਗੜ੍ਹ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਪਹਿਲਾਂ ਬਿਜਲੀ ਗਰਿੱਡ ਨੇੜੇ ਸਰਦੂਲਗੜ੍ਹ ਆਪਣੀ ਵਰਕਸ਼ਾਪ ਚਲਾਉਂਦਾ ਸੀ ਤਾਂ ਕੰਮ ਘੱਟ ਚੱਲਣ ਕਾਰਣ ਇਹ ਦੁਕਾਨ ਛੱਡ ਦਿੱਤੀ ਸੀ। ਉਥੇ ਦੀ ਦੁਕਾਨ ਵਿੱਚ ਉਸ ਦੇ ਨਾਮ ਬਿਜਲੀ ਦਾ ਮੀਟਰ ਚੱਲ ਰਿਹਾ ਸੀ। ਉਸ ਦੇ ਦੋਸਤ ਕੁਲਦੀਪ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਸੰਘਾ ਜ਼ਿਲ੍ਹਾ ਮਾਨਸਾ ਨੇ ਉਸ ਨੂੰ ਮੀਟਰ ਬੰਦ ਕਰਵਾਉਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਸ ਨੇ ਵਰਕਸ਼ਾਪ ਕਰਨੀ ਹੈ ਅਤੇ ਉਹ ਇਸ ਦਾ ਬਿੱਲ ਭਰ ਦਿਆ ਕਰੇਗਾ। ਜਿਸ ‘ਤੇ ਇਹ ਮੀਟਰ ਕੁਲਦੀਪ ਸਿੰਘ ਨੂੰ ਵਰਤਣ ਲਈ ਦੇ ਦਿੱਤਾ ਸੀ।
ਉਹ ਮੀਟਰ ਤੇਜ਼ ਚੱਲ੍ਹਣ ਕਾਰਨ ਕੁਲਦੀਪ ਸਿੰਘ ਨੇ ਇੱਕ ਦਰਖਾਸਤ ਐਸ.ਡੀ.ਓ, ਪੀ.ਐਸ.ਪੀ.ਐਲ ਸਰਦੂਲਗੜ੍ਹ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਇਹ ਮੀਟਰ ਲਾਹ ਕੇ ਲੈ ਗਏ ਸਨ। ਲਗਭਗ 2-3 ਮਹੀਨੇ ਪਹਿਲਾਂ ਬਿਜਲੀ ਵਿਭਾਗ ਦੇ ਬਠਿੰਡਾ ਥਾਣਾ ਵਿੱਚੋਂ 2-3 ਮੁਲਾਜ਼ਮ ਨੇ ਗੁਰਮੋਹਰ ਸਿੰਘ ਦੇ ਘਰ ਆ ਕੇ ਕਿਹਾ ਕਿ ਉਸ ਖਿਲਾਫ ਬਿਜਲੀ ਚੋਰੀ ਦਾ ਮੁਕੱਦਮਾ ਦਰਜ ਹੋਇਆ ਹੈ, ਜਿਸ ‘ਤੇ ਗੁਰਮੋਹਰ ਸਿੰਘ ਵੱਲੋਂ ਐਸ.ਡੀ.ਓ ਸਰਦੂਲਗੜ੍ਹ ਕੋਲ ਆਪਣੇ ਬੇਗੁਨਾਹ ਹੋਣ ਦੀ ਦਰਖਾਸਤ ਦਿੱਤੀ ਅਤੇ ਦੱਸਿਆ ਕਿ ਇਹ ਮੀਟਰ ਕੁਲਦੀਪ ਸਿੰਘ ਵਰਤ ਰਿਹਾ ਸੀ ਅਤੇ ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਐਂਟੀ ਪਾਵਰ ਥੈਪਟ ਥਾਣਾ ਬਠਿੰਡਾ ਵਿਖੇ ਤਾਇਨਾਤ ਹੌਲਦਾਰ ਵਜ਼ੀਰ ਸਿੰਘ ਨੇ ਉਸ ਨੂੰ ਇਸ ਮੁਕੱਦਮੇ ਵਿੱਚੋਂ ਬੇਗੁਨਾਹ ਸਿੱਧ ਕਰਨ ਲਈ 15000 ਰਿਸ਼ਵਤ ਦੀ ਮੰਗ ਕੀਤੀ, ਜਿਸ ‘ਤੇ ਗੱਲ 13000 ‘ਤੇ ਮੁੱਕੀ, ਜਿਸ ‘ਤੇ ਹੌਲਦਾਰ ਨੂੰ ਅੱਜ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ।