ਅੰਡੇ ਚੋਰੀ ਕਰਨ ਤੋਂ ਬਾਅਦ ਆਈਸਕ੍ਰੀਮ ਲਿਜਾਂਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ

0
1662

ਜਲੰਧਰ (ਜਗਦੀਪ) | ਅੰਡੇ ਚੋਰੀ ਕਰਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਜਲੰਧਰ ‘ਚ ਰੇਹੜੀ ਵਾਲੇ ਨੂੰ ਬਿਨਾਂ ਪੈਸੇ ਦਿੱਤੇ ਆਈਸਕ੍ਰੀਮ ਲਿਜਾਂਦੇ ਪੁਲਿਸ ਮੁਲਾਜ਼ਮ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਇਕ ਪੁਲਿਸ ਮੁਲਾਜ਼ਮ ਰੇਹੜੀ ਵਾਲੇ ਤੋਂ ਆਈਸਕ੍ਰੀਮ ਲੈ ਕੇ ਬਿਨਾਂ ਪੈਸੇ ਦਿੱਤੇ ਜਾਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਵੀਡੀਓ ਕੁਝ ਦਿਨ ਪੁਰਾਣੀ ਅਤੇ ਸ਼ਹਿਰ ਦੇ ਸਾਸ਼ਤਰੀ ਮਾਰਕੀਟ ਚੌਕ ਦੀ ਦੱਸੀ ਜਾ ਰਹੀ ਹੈ।

ਵੀਡੀਓ ‘ਚ ਪਹਿਲਾਂ ਤਾਂ ਇਕ ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਵਰਦੀ ‘ਚ 2 ਰੇਹੜੀ ਵਾਲਿਆਂ ਤੋਂ 60-60 ਰੁਪਏ ਦੀ ਆਈਸਕ੍ਰੀਮ ਲੈਂਦਾ ਹੈ ਤੇ ਫਿਰ ਬਿਨਾਂ ਪੈਸੇ ਦਿੱਤੇ ਐਕਟਿਵਾ ਲੈ ਕੇ ਨਿਕਲ ਜਾਂਦਾ ਹੈ। ਇਸ ਦੌਰਾਨ ਚੌਕ ‘ਚ ਖੜ੍ਹੇ ਕੁਝ ਲੋਕਾਂ ਨੇ ਉਸ ਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾ ਦਿੱਤੀ।

ਵੀਡੀਓ ‘ਚ ਰੇਹੜੀ ਵਾਲਾ ਇਹ ਵੀ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਫ੍ਰੀ ‘ਚ ਆਈਸਕ੍ਰੀਮ ਲੈ ਕੇ ਗਿਆ ਹੈ। ਵੀਡੀਓ ‘ਚ ਪੁਲਿਸ ਮੁਲਾਜ਼ਮ ਦਾ ਚਿਹਰਾ ਤੇ ਉਸ ਦੀ ਐਕਟਿਵਾ ਦਾ ਨੰਬਰ ਸਾਫ ਦਿਖਾਈ ਦੇ ਰਿਹਾ ਹੈ।