ਨਵੀਂ ਦਿੱਲੀ . ਚੋਣਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਥੱਪੜ ਜੜ ਦਿੱਤਾ ਹੈ। ਥੱਪੜ ਮਾਰੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡਿਓ ਇੱਕ ਪੋਲਿੰਗ ਬੂਥ ਦੇ ਬਾਹਰ ਦਾ ਹੈ। ਅਲਕਾ ਲਾਂਬਾ ਆਪਣੇ ਸਮੱਰਥਕਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਵਿਚਾਲੇ ਇੱਕ ਨੌਜਵਾਨ ਉਹਨਾਂ ਨਾਲ ਕਿਸੇ ਮਸਲੇ ਤੇ ਬਹਿਸ ਕਰਦਾ ਹੈ ਜਿਸ ਦੇ ਜਵਾਬ ਵਿੱਚ ਲਾਂਬਾ ਉਸ ਨੂੰ ਥੱਪੜ ਜੜ ਦਿੰਦੀ ਹੈ। ਮਾਮਲਾ ਵੱਧਦਾ ਵੇਖ ਪੁਲਿਸ ਨੌਜਵਾਨ ਨੂੰ ਦੂਜੇ ਪਾਸੇ ਲੈ ਜਾਂਦੀ ਹੈ। ਵੇਖੋ ਵੀਡਿਓ…






































