ਸ਼੍ਰੀ ਹਰਿਮੰਦਰ ਸਾਹਿਬ ‘ਚ ਮੁਸਲਮ ਭਾਈਚਾਰੇ ਨੇ ਅਦਾ ਕੀਤੀ ਨਮਾਜ, ਅਕਾਲ ਤੱਖਤ ਸਾਹਿਬ ਦੇ ਸੱਕਤਰ ਨੂੰ ਦਿੱਤਾ ਮੰਗ ਪੱਤਰ

    0
    378

    ਅਮ੍ਰਿਤਸਰ. ਮੁਸਲਮ ਭਾਈਚਾਰੇ ਦਾ ਇੱਕ ਵਫਦ ਹਰਿਮੰਦਰ ਸਾਹਿਬ ਪਹੁੰਚਿਆ। ਇਸ ਦੌਰਾਨ ਮੁਸਲਮ ਭਾਈਚਾਰੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਮੁਸਲਮ ਭਾਈਚਾਰੇ ਵਲੋਂ ਨਮਾਜ ਵੀ ਅਦਾ ਕੀਤੀ ਗਈ। ਇਹ ਨਜਾਰਾ ਵੇਖਦੇ ਹੀ ਬਣਦਾ ਸੀ। ਇਸ ਦੌਰਾਨ ਵਫਦ ਨੇ ਅਕਾਲ ਤਖਤ ਸਾਹਿਬ ਦੇ ਸੱਕਤਰ ਨੂੰ ਮੰਗ-ਪੱਤਰ ਵੀ ਦਿੱਤਾ, ਜਿਸ ਵਿੱਚ ਸੀਏਏ ਖਿਲਾਫ਼ ਮੁਸਲਮ ਭਾਈਚਾਰੇ ਦੀ ਹਮਾਇਤ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਮੁਸਲਮ ਭਾਈਚਾਰੇ ਨੇ ਗੁਰੂ ਰਾਮਦਾਸ ਹਾਲ ਵਿੱਖੇ ਲੰਗਰ ਵੀ ਛੱਕਿਆ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।