ਨਵੀਂ ਦਿੱਲੀ . ਬੀਜੇਪੀ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੇ ‘ਗੋਲੀ ਮਾਰਨ’ ਵਾਲੇ ਗ਼ਲਤ ਬਿਆਨ ਤੋਂ ਬਾਅਦ ਗੋਲੀ ਚਲਾਉਣ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ ਇੱਕ ਮੁੰਡੇ ਨੇ ਦਿੱਲੀ ਦੇ ਸ਼ਾਹੀਨ ਬਾਗ਼ ਨੇੜੇ ਫਾਇਰਿੰਗ ਕੀਤੀ। ਸਖ਼ਤ ਪੁਲਿਸ ਪਹਿਰੇ ਵਿਚਾਲੇ ਮੁੰਡੇ ਨੇ ਫਾਇਰਿੰਗ ਕੀਤੀ। ਪੁਲਿਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਕਿਹਾ- ਮੇਰੇ ਮੁਲਕ ‘ਚ ਸਿਰਫ ਹਿੰਦੂਆਂ ਦੀ ਚੱਲੇਗੀ। ਮੌਕੇ ਦਾ ਵੀਡੀਓ ਵੇਖਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਹਿੰਦੂ ਜਥੇਬੰਦੀ ਨਾਲ ਜੁੜੇ ਇਕ ਮੁੰਡੇ ਨੇ ਜਾਮਿਆ ਯੂਨੀਵਰਸਿਟੀ ਨੇੜੇ ਸਿਟੀਜ਼ਨ ਅਮੈਂਡਮੈਂਟ ਐਕਟ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਫਾਇਰਿੰਗ ਕੀਤੀ ਸੀ ਜਿਸ ‘ਚ ਇੱਕ ਸਟੂਡੈਂਟ ਜ਼ਖਮੀ ਹੋ ਗਿਆ ਸੀ।
ਪਿਛਲੇ ਦਿਨੀਂ ਦਿੱਲੀ ‘ਚ ਆਪਣੀ ਪਾਰਟੀ ਬੀਜੇਪੀ ਦਾ ਪ੍ਰਚਾਰ ਕਰ ਰਹੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਗਲਤਬਿਆਨੀ ਕਰਦਿਆਂ ਕਿਹਾ ਸੀ- ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ ਸਾਲੋ ਕੋ’। ਠਾਕੁਰ ਦੇ ਇਸ ਬਿਆਨ ਦੀ ਕਾਫੀ ਨਿਖੇਦੀ ਹੋਈ ਅਤੇ ਹੁਣ ਗੋਲੀ ਮਾਰਨ ਦੇ ਦੋ ਮਾਮਲੇ ਵੀ ਸਾਹਮਣੇ ਆਏ ਚੁੱਕੇ ਹਨ।