ਹਿਮਾਚਲ-ਹਰਿਆਣਾ ‘ਚ ਵੈਟ ਘਟਣ ਨਾਲ ਪੈਟਰੋਲ-ਡੀਜ਼ਲ ਹੋਇਆ ਹੋਰ ਸਸਤਾ, ਕੀ CM ਚੰਨੀ ਨੂੰ ਵੀ ਘਟਾਉਣੀਆਂ ਚਾਹੀਦੀਆਂ ਹਨ ਤੇਲ ਦੀਆਂ ਕੀਮਤਾਂ?

0
10164

ਚੰਡੀਗੜ੍ਹ | ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ 10 ਤੇ 5 ਰੁਪਏ ਘਟਾਏ ਜਾਣ ਤੋਂ ਬਾਅਦ ਭਾਜਪਾ ਸ਼ਾਸਿਤ ਸੂਬਿਆਂ ਨੇ ਵੀ ਵੈਟ ਦੀਆਂ ਦਰਾਂ ’ਚ ਕਟੌਤੀ ਕਰ ਦਿੱਤੀ ਹੈ, ਹਾਲਾਂਕਿ ਪੰਜਾਬ ’ਚ ਅਜੇ ਤੱਕ ਅਜਿਹੀ ਕੋਈ ਰਾਹਤ ਨਹੀਂ ਮਿਲੀ।

ਗੁਆਂਢੀ ਸੂਬਾ ਹਰਿਆਣਾ ਦੀ ਖੱਟਰ ਸਰਕਾਰ ਤੇ ਹਿਮਾਚਲ ਪ੍ਰਦੇਸ਼ ’ਚ ਜੈਰਾਮ ਠਾਕੁਰ ਸਰਕਾਰ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਪੈਟਰੋਲ-ਡੀਜ਼ਲ ਦੀ ਵਿਕਰੀ ’ਤੇ ਵਸੂਲੇ ਜਾਣ ਵਾਲੇ ਵੈਟ ਦੀਆਂ ਦਰਾਂ ’ਚ ਕਮੀ ਕੀਤੀ ਗਈ ਹੈ, ਜਿਸ ਕਾਰਨ ਡੀਜ਼ਲ ਦੇ ਰੇਟ 20 ਤੇ ਪੈਟਰੋਲ ਦੇ ਰੇਟ 10 ਰੁਪਏ ਪ੍ਰਤੀ ਲੀਟਰ ਘਟ ਗਏ ਹਨ।

ਹੁਣ ਸਵਾਲ ਇਹ ਉਠਦਾ ਹੈ ਕਿ ਕੀ ਪੰਜਾਬ ਦੀ ਚੰਨੀ ਸਰਕਾਰ ਵੀ ਆਪਣੇ ਹਿੱਸੇ ਦਾ ਵੈਟ ਘਟਾਏਗੀ ਜਾਂ ਨਹੀਂ, ਜੇਕਰ ਚੰਨੀ ਸਰਕਾਰ ਵੀ ਵੈਟ ਦੀਆਂ ਦਰਾਂ ‘ਚ ਕੁਝ ਕਮੀ ਕਰਦੀ ਹੈ ਤਾਂ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਵੀ ਕਮੀ ਆ ਸਕਦੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਤੇ ਡੀਜ਼ਲ ਵਿੱਚ 7 ਰੁਪਏ ਵੈਟ ਦੀ ਕਟੌਤੀ ਕੀਤੀ ਹੈ। ਹੁਣ ਸ਼ਹਿਰ ‘ਚ ਪੈਟਰੋਲ ‘ਤੇ 22.45 ਫ਼ੀਸਦੀ ਦੀ ਜਗ੍ਹਾ 15.24 ਫ਼ੀਸਦੀ ਵੈਟ ਲੱਗੇਗਾ। ਡੀਜ਼ਲ ‘ਤੇ ਹੁਣ 14.02 ਫ਼ੀਸਦੀ ਦੀ ਜਗ੍ਹਾ 6.66 ਫ਼ੀਸਦੀ ਵੈਟ ਲੱਗੇਗਾ।

ਵੈਟ ਘਟਣ ਨਾਲ ਪੈਟਰੋਲ ਦੀ ਕੀਮਤ ‘ਚ 5 ਰੁਪਏ ਦੀ ਗਿਰਾਵਟ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਦੀ ਕੀਮਤ ‘ਚ ਵੈਟ ਘਟਾਏ ਜਾਣ ਕਾਰਨ ਲੋਕਾਂ ਨੂੰ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਦਾ ਫਾਇਦਾ ਹੋਇਆ ਹੈ। ਸ਼ੁੱਕਰਵਾਰ ਸਵੇਰੇ ਸ਼ਹਿਰ ‘ਚ 1 ਲੀਟਰ ਪੈਟਰੋਲ ਦੀ ਕੀਮਤ 100.12 ਰੁਪਏ ਦਰਜ ਕੀਤੀ ਗਈ, ਜੋ ਕਿ 3 ਨਵੰਬਰ ਨੂੰ 105.94 ਰੁਪਏ ਪ੍ਰਤੀ ਲੀਟਰ ਸੀ।

ਡੀਜ਼ਲ 12 ਰੁਪਏ ਤੱਕ ਹੋਇਆ ਸਸਤਾ

ਡੀਜ਼ਲ ਦੀਆਂ ਕੀਮਤਾਂ ‘ਚ ਵੈਟ ਘੱਟ ਹੋਣ ਕਾਰਨ ਲੋਕਾਂ ਨੂੰ 12 ਰੁਪਏ ਪ੍ਰਤੀ ਲੀਟਰ ਤੱਕ ਦਾ ਫਾਇਦਾ ਹੋਇਆ ਹੈ। ਸ਼ੁੱਕਰਵਾਰ ਸਵੇਰੇ ਸ਼ਹਿਰ ‘ਚ ਡੀਜ਼ਲ ਦੀ ਕੀਮਤ 86.46 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ, ਜਦੋਂ ਕਿ 3 ਨਵੰਬਰ ਨੂੰ ਸ਼ਹਿਰ ਵਿੱਚ ਡੀਜ਼ਲ ਦੀ ਕੀਮਤ 98.16 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ