ਅਮਰੀਕਾ ਨੇ ਯਾਤਰਾ ਪਾਬੰਦੀਆਂ ਘਟਾਈਆਂ, ਪੜ੍ਹੋ ਕਿਨ੍ਹਾਂ ਲੋਕਾਂ ਨੂੰ ਕਦੋਂ ਮਿਲੇਗੀ ਐਂਟਰੀ

0
2261

ਵਾਸ਼ਿੰਗਟਨ | ਕੋਰੋਨਾ ਸੰਕਟ ਦੌਰਾਨ ਅਮਰੀਕਾ ਨੇ ਸ਼ੁੱਕਰਵਾਰ ਨੂੰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਨਵੀਂ ਇੰਟਰਨੈਸ਼ਨਲ ਟ੍ਰੈਵਲ ਪਾਲਿਸੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਿਰਫ਼ ਪੂਰੀ ਕੋਰੋਨਾ ਵੈਕਸੀਨ ਲਗਾ ਚੁੱਕੇ ਲੋਕਾਂ ਨੂੰ ਹੀ ਅਮਰੀਕਾ ‘ਚ 8 ਨਵੰਬਰ ਤੋਂ ਐਂਟਰੀ ਮਿਲੇਗੀ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ‘ਚ ਵਿਦੇਸ਼ੀ ਯਾਤਰੀਆਂ ਦੀ ਅਮਰੀਕਾ ‘ਚ ਐਂਟਰੀ ਬੈਨ ਕਰ ਦਿੱਤੀ ਸੀ। ਹੁਣ ਰਾਸ਼ਟਰਪਤੀ ਬਾਇਡਨ ਦੀ ਨਵੀਂ ਨੀਤੀ ਨਾਲ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਯਾਤਰਾ ਸਬੰਧੀ ਪਾਬੰਦੀ ਤੋਂ ਰਾਹਤ ਮਿਲ ਗਈ ਹੈ।

ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੇਵਿਨ ਮੁਨੋਜ ਨੇ ਕਿਹਾ ਕਿ ਇਹ ਨਿਯਮ ਕੌਮਾਂਤਰੀ ਹਵਾਈ ਤੇ ਸੜਕ ਯਾਤਰਾ ਦੋਵਾਂ ‘ਤੇ ਲਾਗੂ ਰਹੇਗਾ। ਵਿਦੇਸ਼ੀ ਯਾਤਰੀ ਜੋ ਕੋਰੋਨਾ ਦੇ ਦੋਵੇਂ ਟੀਕੇ ਲਗਾ ਚੁੱਕੇ ਹਨ, ਉਹ 8 ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰ ਸਕਣਗੇ।

ਵਿਦੇਸ਼ੀ ਨਾਗਰਿਕਾਂ ਨੂੰ ਬੋਰਡਿੰਗ ਵੇਲੇ ਟੀਕਾਕਰਨ ਦਾ ਪਰੂਫ਼ ਦੇਣਾ ਪਵੇਗਾ। ਇਸ ਤੋਂ ਇਲਾਵਾ ਫਲਾਈਟ ਦੇ 3 ਦਿਨਾਂ ਅੰਦਰ ਕੋਰੋਨਾ ਨੈਗੇਟਿਵ ਰਿਪੋਰਟ ਵੀ ਪੇਸ਼ ਕਰਨੀ ਪਵੇਗੀ। ਵੈਕਸੀਨੇਟਿਡ ਲੋਕਾਂ ਨੂੰ ਕੁਆਰੰਟਾਈਨ ਨਹੀਂ ਹੋਣਾ ਪਵੇਗਾ।