ਉਤਰ ਪ੍ਰਦੇਸ਼। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਭਿਆਨਕ ਤੇ ਦਿਲ ਕੰਬਾਊ ਘਟਨਾ ਵਾਪਰੀ ਹੈ । ਜਾਣਕਾਰੀ ਮਿਲੀ ਹੈ ਕਿ ਤਿਲਹਾਰ ਇਲਾਕੇ ਦੇ ਪਿੰਡ ਪਿਰੌਲੀ ਦੀ ਬਲਦੀ ਚਿਤਾ ਵਿੱਚੋਂ ਇੱਕ ਨੌਜਵਾਨ ਲਾਸ਼ ਦਾ ਸਿਰ ਲਾਹ ਕੇ ਲੈ ਗਿਆ। ਤਾਂਤਰਿਕ ਵਿਧੀਆਂ ਸਿੱਖਣ ਲਈ ਤੇ ਤਾਂਤਰਿਕਾਂ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਦੋ ਤਾਂਤਰਿਕਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਿਲਹਾਰ ਥਾਣਾ ਖੇਤਰ ਦੇ ਪਿਪਰੌਲੀ ਪਿੰਡ ਦੇ ਰਹਿਣ ਵਾਲੇ ਕੁਬੇਰ ਗੰਗਵਾਰ ਦੀ ਮੰਗਲਵਾਰ ਨੂੰ ਬੀਮਾਰੀ ਕਾਰਨ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਉਸ ਦਾ ਅੰਤਿਮ ਸੰਸਕਾਰ ਪਿੰਡ ਤੋਂ ਕੁਝ ਦੂਰ ਖੇਤਾਂ ਵਿੱਚ ਕੀਤਾ। ਚਿਖਾ ਨੂੰ ਅੱਗ ਲਗਾਉਣ ਤੋਂ ਬਾਅਦ ਰਿਸ਼ਤੇਦਾਰ ਘਰ ਚਲੇ ਗਏ। ਕੁਝ ਦੇਰ ਬਾਅਦ ਪਿੰਡ ਦਾ ਗੋਪੇਂਦਰ ਵਾਲਮੀਕੀ ਦੋ ਤਾਂਤਰਿਕਾਂ ਨਾਲ ਉੱਥੇ ਪਹੁੰਚ ਗਿਆ।
ਤਿੰਨਾਂ ਨੇ ਬਲਦੀ ਚਿਤਾ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ ਅਤੇ ਉਸਦਾ ਸਿਰ ਕਲਮ ਕਰ ਦਿੱਤਾ। ਇਸ ਤੋਂ ਬਾਅਦ ਗੋਪਿੰਦਰ ਉਸ ਦਾ ਸਿਰ ਘਰ ਲੈ ਆਇਆ ਅਤੇ ਤੂੜੀ ਵਾਲੇ ਕਮਰੇ ‘ਚ ਛੁਪਾ ਦਿੱਤਾ। ਸ਼ਾਮ ਨੂੰ ਜਦੋਂ ਕੁਬੇਰ ਦੇ ਰਿਸ਼ਤੇਦਾਰਾਂ ਨੂੰ ਚਿਤਾ ਖਿੱਲਰੇ ਹੋਣ ਦੀ ਸੂਚਨਾ ਮਿਲੀ ਤਾਂ ਉਹ ਖੇਤ ਪੁੱਜੇ। ਇਸ ਦੌਰਾਨ ਜਦੋਂ ਕਿਸੇ ਨੇ ਗੋਪਿੰਦਰ ਦੇ ਹੱਥਕੰਡੇ ਬਾਰੇ ਦੱਸਿਆ ਤਾਂ ਉਹ ਮੁਲਜ਼ਮ ਦੇ ਘਰ ਪਹੁੰਚ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਉਸ ਦੀ ਸੂਚਨਾ ‘ਤੇ ਤੂੜੀ ਵਾਲੇ ਕਮਰੇ ’ਚੋਂ ਸਿਰ ਬਰਾਮਦ ਹੋਇਆ। ਥਾਣੇ ’ਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।