ਲੁਧਿਆਣਾ ‘ਚ ਅਨੋਖੀ ਚੋਰੀ : ਪੈਲੇਸ ‘ਚ ਲਾੜੇ ਦੇ ਪਿਓ ਦੀ ਪੈਂਟ ‘ਤੇ ਡੋਲ੍ਹਿਆ ਦਹੀ, ਸਾਫ ਕਰਨ ਦੌਰਾਨ ਸ਼ਗਨਾਂ ਵਾਲਾ ਬੈਗ਼ ਲੈ ਗਿਆ ਚੋਰ

0
274

ਲੁਧਿਆਣਾ | ਵਿਆਹ ਪ੍ਰੋਗਰਾਮ ‘ਚ ਦਾਖਲ ਹੋਏ 10 ਸਾਲ ਦੇ ਮੁੰਡੇ ਨੇ ਲਾੜੇ ਦੇ ਪਿਤਾ ਦਾ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਖਾਨ ਨੇ ਦੱਸਿਆ ਕਿ ਡੇਹਲੋਂ ਦੇ ਮਿਲਨ ਪੈਲੇਸ ਵਿਚ ਉਨ੍ਹਾਂ ਦੇ ਬੇਟੇ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਅਵਤਾਰ ਦੇ ਹੱਥ ਵਿਚ ਬੈਗ ਸੀ, ਜਿਸ ਵਿਚੋਂ 85 ਹਜ਼ਾਰ ਦੀ ਨਕਦੀ ਅਤੇ ਸੋਨੇ ਦੀ ਮੁੰਦਰੀ ਸੀ, ਲੈ ਕੇ ਮੁੰਡਾ ਭੱਜ ਗਿਆ।

ਮੁੁੰਡੇ ਨੇ ਬਲੇਜ਼ਰ ਪਾਇਆ ਹੋਇਆ ਸੀ ਤੇ ਵਿਆਹ ‘ਚ ਘੁੰਮਣ ਲੱਗ ਪਿਆ। ਇਸ ਦੌਰਾਨ ਅਵਤਾਰ ਨੇ ਦੇਖਿਆ ਕਿ ਪੈਂਟ ‘ਤੇ ਦਹੀਂ ਲੱਗਾ ਹੋਇਆ ਸੀ। ਉਹ ਬੈਗ ਕੁਰਸੀ ‘ਤੇ ਰੱਖ ਕੇ ਪੈਂਟ ਸਾਫ ਕਰਨ ਲੱਗਾ। ਕੁਝ ਸਮੇਂ ਬਾਅਦ ਜਦੋਂ ਉਸ ਨੇ ਕੁਰਸੀ ਵੱਲ ਝਾਤੀ ਮਾਰੀ ਤਾਂ ਬੈਗ ਚੋਰੀ ਹੋ ਗਿਆ ਸੀ। ਲੜਕਾ ਵੀ ਉੱਥੋਂ ਭੱਜ ਚੁੱਕਾ ਸੀ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਲੜਕੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੈਲੇਸ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।