ਕੋਟਕਪੂਰਾ ਤੋਂ ਆਈ ਮੰਦਭਾਗੀ ਖਬਰ : 20 ਸਾਲਾ ਨੌਜਵਾਨ ਨੇ ਘਰ ‘ਚ ਪੱਖੇ ਨਾਲ ਲਿਆ ਫਾਹ

0
1122

ਫਰੀਦਕੋਟ| ਅੱਜ ਦਿਨ ਚੜ੍ਹਦੇ ਹੀ ਕੋਟਕਪੂਰਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ, ਜਦੋਂ ਇਕ 20 ਸਾਲ ਦੇ ਨੌਜਵਾਨ ਵੱਲੋਂ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਜਾਣਕਾਰੀ ਮੁਤਾਬਿਕ ਅਮਨਪ੍ਰੀਤ ਨਾਮਕ ਨੌਜਵਾਨ ਜਿਸ ਦੇ ਮਾਤਾ-ਪਿਤਾ ਦੇ ਅਲੱਗ ਹੋ ਜਾਣ ਤੋਂ ਬਾਅਦ ਉਹ ਆਪਣੇ ਪਿਤਾ ਅਤੇ ਦਾਦੀ ਨਾਲ ਕੋਟਕਪੂਰਾ ਵਿਖੇ ਰਹਿ ਰਿਹਾ ਸੀ, ਜਦਕਿ ਉਸ ਦਾ ਦੂਸਰਾ ਭਰਾ ਆਪਣੀ ਮਾਂ ਨਾਲ ਅੰਮ੍ਰਿਤਸਰ ਰਹਿ ਰਿਹਾ ਸੀ। ਅਮਨਪ੍ਰੀਤ ਦੇ ਪਿਤਾ ਜੋ ਸਰਕਾਰੀ ਅਧਿਆਪਕ ਸਨ, ਦੀ ਵੀ ਕੁੱਝ ਦੇਰ ਪਹਿਲਾਂ ਮੌਤ ਹੋ ਜਾਣ ਤੋਂ ਬਾਅਦ ਦੋਨੋਂ ਦਾਦੀ-ਪੋਤਾ ਘਰ ਚ ਇਕੱਲੇ ਰਹਿ ਰਹੇ ਸਨ ਪਰ ਅੱਜ ਸਵੇਰੇ ਅਚਾਨਕ ਹੀ ਪਤਾ ਲੱਗਾ ਕਿ ਅਮਨਪ੍ਰੀਤ ਵੱਲੋਂ ਘਰ ‘ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਗਈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਲੜਕੇ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਸੀ।ਕੱਲ ਰਾਤ ਉਹ ਦੋਸਤਾਂ ਨਾਲ ਪਾਰਟੀ ਚ ਸੀ, ਜੋ ਦੇਰ ਰਾਤ ਘਰ ਵਾਪਿਸ ਆਇਆ ਸੀ, ਜਦ ਤੜਕੇ ਕਰੀਬ ਤਿੰਨ ਵਜੇ ਉਸ ਦੀ ਦਾਦੀ ਉਠੀ ਤਾਂ ਉਸ ਨੇ ਦੇਖਿਆ ਕਿ ਅਮਨਪ੍ਰੀਤ ਵੱਲੋਂ ਪੱਖੇ ਨਾਲ ਫਾਹਾ ਲੈ ਲਿਆ ਗਿਆ ਸੀ, ਜਿਸ ਦੀ ਸੂਚਨਾ ਮਿਲਣ ਤੇ ਗੁਆਂਢੀਅਂ ਨੇ ਉਸ ਨੂੰ ਥੱਲੇ ਉਤਾਰਿਆ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।