ਫਰੀਦਕੋਟ, 10 ਫਰਵਰੀ | ਫਰੀਦਕੋਟ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਨਹਿਰ ‘ਚੋਂ ਮਾਂ ਅਤੇ ਬੱਚੇ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਮੋਰਚਰੀ ‘ਚ ਰਖਵਾ ਦਿੱਤਾ ਹੈ। ਥਾਣਾ ਫਰੀਦਕੋਟ ਦੇ ਏ.ਐਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਨਹਿਰ ‘ਚ ਲਾਸ਼ਾਂ ਨਜ਼ਰ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
![]()
ਉਨ੍ਹਾਂ ਕਿਹਾ ਕਿ ਔਰਤ ਨੇ ਬੱਚੇ ਨੂੰ ਆਪਣੇ ਸਰੀਰ ਨਾਲ ਬੰਨ੍ਹ ਕੇ ਨਹਿਰ ਵਿਚ ਛਾਲ ਮਾਰੀ ਹੋਈ ਹੈ। ਉਕਤ ਦੋਵਾਂ ਲਾਸ਼ਾਂ ਦੀ ਬਰਾਮਦਗੀ ਸਬੰਧੀ ਪੰਜਾਬ ਦੇ ਸਾਰੇ ਥਾਣਿਆਂ ਨੂੰ ਵੀ ਸੂਚਨਾ ਭੇਜੀ ਜਾ ਰਹੀ ਸੀ ਤਾਂ ਜੋ ਪਤਾ ਲੱਗ ਸਕੇ ਕਿ ਜੇਕਰ ਕਿਸੇ ਥਾਣੇ ‘ਚ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਦੋਵਾਂ ਲਾਸ਼ਾਂ ਦੀ ਸ਼ਨਾਖਤ ਕੀਤੀ ਜਾ ਸਕੇ। ਜੇਕਰ ਕੋਈ ਵਿਅਕਤੀ ਉਪਰੋਕਤ ਦੋਵਾਂ ਲਾਸ਼ਾਂ ਸਬੰਧੀ ਕੋਈ ਜਾਣਕਾਰੀ ਦੇਣਾ ਜਾਂ ਲੈਣਾ ਚਾਹੁੰਦਾ ਹੈ। ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੇ ਮੋਬਾਇਲ ਨੰਬਰ 7527017022 ਜਾਂ ਥਾਣਾ ਸਦਰ ਦੇ ਮੁਨਸ਼ੀ 7527017032 ‘ਤੇ ਸੰਪਰਕ ਕਰ ਸਕਦੇ ਹਨ।







































