ਵਾਸਤੂ ਦੋਸ਼ ਚੈੱਕ ਕਰਵਾਉਣ ਬਹਾਨੇ ਪੰਡਤਾਂ ਨੂੰ ਘਰ ਬੁਲਾ ਕੇ ਕਰਦੇ ਸਨ ਬਲੈਕਮੇਲ, ਚਾਰ ਕਾਬੂ

0
12548

ਫਗਵਾੜਾ। ਵਸਤੂ ਦੋਸ਼ ਚੈੱਕ ਕਰਵਾਉਣ ਦੇ ਬਹਾਨੇ ਪੰਡਿਤਾਂ ਨੂੰ ਘਰ ਬੁਲਾ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਨ ਤੇ ਫ਼ਿਰੌਤੀ ਮੰਗਣ ਦੇ ਮਾਮਲੇ ‘ਚ ਫਗਵਾੜਾ ਪੁਲਿਸ ਨੇ ਦੋ ਔਰਤਾਂ ਸਣੇ ਚਾਰ ਮੈਂਬਰਾਂ ਦੇ ਗਿਰੋਹ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਲੱਖ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਗ੍ਰਿਫ਼ਤਾਰ ਕੀਤੇ ਦੋਸ਼ੀਆਂ ‘ਚ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਵਾਸੀ ਗਾਰਡਨ ਐਕਸਟੈਂਸ਼ਨ ਹਾਊਸ ਨੰਬਰ 29 ਜਲੰਧਰ ਹਾਲ ਵਾਸੀ ਹਾਊਸ ਨੰਬਰ 47-ਏ ਮਾਨਵ ਨਗਰ ਹਦੀਆਬਾਦ, ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨ ਵਿੰਡ ਥਾਣਾ ਬੀ-ਡਵੀਜ਼ਨ ਜ਼ਿਲ੍ਹਾ ਅੰਮ੍ਰਿਤਸਰ, ਚੰਦਨ ਭਾਨ ਪੁੱਤਰ ਜੀਵਨ ਲਾਲ ਵਾਸੀ ਵਾਲਮੀਕਿ ਮੁਹੱਲਾ ਹਦੀਆਬਾਦ ਤੇ ਰਾਜੀਵ ਸ਼ਰਮਾ ਪੁੱਤਰ ਜੈ ਕਾਂਤ ਸ਼ਰਮਾ ਵਾਸੀ ਅਦਰਸ਼ ਨਗਰ ਫਗਵਾੜਾ ਸ਼ਾਮਿਲ ਹਨ।

ਐੱਸ.ਐੱਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਤੇ ਐੱਸ.ਪੀ ਫਗਵਾੜਾ ਹਰਿੰਦਰਪਾਲ ਸਿੰਘ ਪਰਮਾਰ ਨੇ ਇਹ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ।