ਛੇਤੀ ਹੀ ਕਪੂਰ ਪਰਿਵਾਰ ਦੀ ਨੂੰਹ ਬਣੇਗੀ ਆਲਿਆ ! ਨੀਤੂ, ਰਣਬੀਰ ਦੇ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਹੋ ਰਹੀਆਂ ਵਾਇਰਲ

0
418

ਜਲੰਧਰ. ਬਾਲੀਵੁਡ ਐਕਟਰ ਰਣਬੀਰ ਕਪੂਰ ਅਤੇ ਆਲਿਆ ਭੱਟ ਅਰਮਾਨ ਜੈਨ ਦੇ ਵੈਡਿਂਗ ਰਿਸੇਪਸ਼ਨ ’ਚ ਇੱਕਠੇ ਪਹੁੰਚੇ। ਅਰਮਾਨ ਜੈਨ ਨੇ ਅਪਣੀ ਗਰਲਫ੍ਰੈਂਡ ਅਨੀਸ਼ਾ ਮਲਹੋਤਰਾ ਦੇ ਨਾਲ 3 ਫਰਵਰੀ ਨੂੰ ਵਿਆਹ ਕਰ ਲਿਆ। 4 ਫਰਵਰੀ ਨੂੰ ਮੁੰਬਈ ਵਿੱਚ ਰਿਸੇਪਸ਼ਨ ਪਾਰਟੀ ਕੀਤੀ ਗਈ। ਜਿਸ ਵਿੱਚ ਬਾਲੀਵੂਡ ਦੇ ਕਈ ਸਿਤਾਰੇ ਪਹੁੰਚੇ। ਪਾਰਟੀ ਵਿੱਚ ਰਣਬੀਰ, ਆਲਿਆ, ਨੀਤੂ ਸਿੰਘ ਇੱਕਠੇ ਦਿਖੇ। ਆਲਿਆ ਜਿਆਦਾਤਰ ਰਣਬੀਰ ਦੀ ਮਾਂ ਨੀਤੂ ਸਿੰਘ ਦੇ ਨਾਲ ਹੀ ਨਜ਼ਰ ਆਈ।

ਅਰਮਾਨ ਜੈਨ ਦੀ ਵੈਡਿੰਗ ਰਿਸੇਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਰਣਬੀਰ ਕਪੂਰ ਤੇ ਆਲਿਆ ਭੱਟ ਪਰਫੈਕਟ ਕਪਲ ਲਗ ਰਹੇ ਹਨ। ਇਹ ਐੰਟ੍ਰੀ ਕਾਫੀ ਖਾਸ ਰਹੀ ਤੇ ਇਸਨੇ ਸਾਫ ਕਰ ਦਿੱਤਾ ਹੈ ਕਿ ਆਲਿਆ ਨੂੰ ਕਪੂਰ ਪਰਿਵਾਰ ਨੇ ਆਪਣੀ ਨੂੰਹ ਮਨ ਲਿਆ ਹੈ। ਰਣਬੀਰ ਦੇ ਨਾਲ ਆਲਿਆ ਦਾ ਆਉਣਾ ਇਹ ਸਾਫ਼ ਇਸ਼ਾਰਾ ਕਰ ਰਿਹਾ ਹੈ ਕਿ ਹੁਣ ਵਾਰੀ ਰਣਬੀਰ ਦੇ ਵਿਆਹ ਦੀ ਹੈ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਰਣਬੀਰ ਤੇ ਆਲਿਆ ਪਿੱਛਲੇ ਕਾਫੀ ਸਮੇਂ ਤੋਂ ਡੇਟ ਕਰ ਰਹੇ ਸਨ ਅਤੇ ਇਕ ਦੂਜੇ ਨਾਲ ਹੀ ਨਜ਼ਰ ਆ ਰਹੇ ਸਨ। ਰਿਸ਼ੀ ਕਪੂਰ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਆਲਿਆ ਅਕਸਰ ਰਣਬੀਰ ਕਪੂਰ ਨਾਲ ਹੀ ਉਹਨਾਂ ਦਾ ਹਾਲ-ਚਾਲ ਪੁੱਛਣ ਜਾਂਦੀ ਹੈ।ਰਣਬੀਰ ਕਪੂਤ ਤੇ ਆਲਿਆ ਭੱਟ ਫਿਲਮ ਬ੍ਰਹਮਾਸਤ੍ਰ ਵਿੱਚ ਕੰਮ ਕਰਦੇ ਨਜ਼ਰ ਆਉਣਗੇ। ਦੋਵੇਂ ਇਸ ਪ੍ਰੋਜੇਕਟ ਤੇ ਕਾਫੀ ਸਮੇਂ ਤੋਂ ਕੰਮ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੇ ਫੈਨਸ ਵਿੱਚ ਵੀ ਫਿਲਮ ਨੂੰ ਲੈ ਕੇ ਕਾਫੀ ਐਕਸਾਇਟਮੈਂਟ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।