ਕਾਰ-ਬਾਈਕ ਦੀ ਟੱਕਰ : ਚਾਚੇ-ਭਤੀਜੇ ਦੀ ਮੌਕੇ ‘ਤੇ ਮੌਤ, ਨਾਲ ਬੈਠੇ ਬੰਦੇ ਨੇ ਵੀ ਹਸਪਤਾਲ ਜਾ ਕੇ ਤੋੜਿਆ ਦਮ

0
575

ਉਦੈਪੁਰ|ਉਦੈਪੁਰ ‘ਚ ਬੀਤੀ ਰਾਤ ਹੋਏ ਭਿਆਨਕ ਹਾਦਸੇ ‘ਚ ਚਾਚੇ-ਭਤੀਜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਇਕ ਹੀ ਬਾਈਕ ‘ਤੇ ਸਵਾਰ ਸਨ। ਇਕ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿਤੀ। ਇਸ ਕਾਰਨ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਦੋ ਹੋਰ ਲੋਕਾਂ ਨੇ ਵੀ ਦਮ ਤੋੜ ਦਿਤਾ। ਇਹ ਘਟਨਾ ਸਲੰਬਰ ਸਥਿਤ ਉਦੈਪੁਰ-ਬਾਂਸਵਾੜਾ ਮੈਗਾ ਹਾਈਵੇਅ ‘ਤੇ ਰਾਤ ਕਰੀਬ 11:15 ਵਜੇ ਵਾਪਰੀ। ਜਿਥੋਂ ਮ੍ਰਿਤਕ ਦਾ ਘਰ ਕਰੀਬ 7 ਕਿਲੋਮੀਟਰ ਦੂਰ ਹੈ। ਹਾਦਸੇ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਟੈਂਪੂ ਵਿਚ ਲੱਦ ਕੇ ਐਮਬੀ (ਮਹਾਰਾਣਾ ਭੂਪਾਲ) ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਮੋਟਰਸਾਈਕਲ ਸਵਾਰ ਸੜਕ ‘ਤੇ ਉਛਲ ਕੇ ਦੂਰ ਜਾ ਡਿੱਗੇ। ਕਾਰ ਦੀ ਬਾਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ‘ਚ ਭਤੀਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿਤਾ। ਇਸ ਘਟਨਾ ਦਾ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਘਰ ਵਿਚ ਸੋਗ ਦੀ ਲਹਿਰ ਫੈਲ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਐਮਬੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ, ਜਿਥੇ ਉਨ੍ਹਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਜਾਰੀ ਹੈ।

ਪੁਲਿਸ ਅਨੁਸਾਰ ਮ੍ਰਿਤਕ ਕੇਸਰ ਸਿੰਘ (26) ਪਿਤਾ ਗੌਤਮ ਸਿੰਘ ਅਤੇ ਉਮੈਦ ਸਿੰਘ (40) ਪਿਤਾ ਨਵਲ ਸਿੰਘ ਚਾਚਾ-ਭਤੀਜਾ ਸਨ। ਤੀਜਾ ਮ੍ਰਿਤਕ ਹਮੀਰ ਸਿੰਘ ਰਿਸ਼ਤੇਦਾਰੀ ਵਿਚ ਚਾਚਾ ਹੈ। ਤਿੰਨੋਂ ਮੋਟਰਸਾਈਕਲ ‘ਤੇ ਆਪਣੇ ਘਰ ਜਾ ਰਹੇ ਸਨ। ਉਦੋਂ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ।