ਥਾਣਾ ਗੜ੍ਹਸ਼ੰਕਰ ਦੇ ਬਾਹਰ ਭਾਰੀ ਮੀਂਹ ਪੈਣ ਨਾਲ ਪਿੱਪਲ ਡਿੱਗਣ ਕਾਰਨ 2 ਗੱਡੀਆਂ ਨੁਕਸਾਨੀਆਂ

0
1330

ਗੜ੍ਹਸ਼ੰਕਰ (ਹੁਸ਼ਿਆਰਪੁਰ) | ਗੜ੍ਹਸ਼ੰਕਰ ਵਿਖੇ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਥਾਣਾ ਗੜ੍ਹਸ਼ੰਕਰ ਦੇ ਬਾਹਰ ਲੱਗੇ ਪਿੱਪਲ ਦੇ ਟੁੱਟ ਕੇ ਡਿੱਗਣ ਕਾਰਨ 2 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਥਾਣਾ ਗੜ੍ਹਸ਼ੰਕਰ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਥਾਣੇ ‘ਚ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਆਏ ਗੌਰਵ ਸ਼ਰਮਾ ਵਾਸੀ ਗੜ੍ਹਸ਼ੰਕਰ ਆਪਣੀ I20 ਅਤੇ ਭੁਪਿੰਦਰ ਸਿੰਘ ਪਿੰਡ ਅਲਾਵਲਪੁਰ ਆਲਟੋ ਕਾਰ ਨੂੰ ਥਾਣੇ ਦੇ ਬਾਹਰ ਖੜ੍ਹੀ ਕਰ ਕੇ ਆਏ ਤਾਂ ਥੋੜ੍ਹੀ ਦੇਰ ਬਾਅਦ ਮੀਂਹ ਕਾਰਨ ਇੱਕਦਮ ਬਿੱਜਲੀ ਡਿੱਗਣ ਨਾਲ ਪਿੱਪਲ ਦੋਫਾੜ ਹੋ ਗਿਆ ਅਤੇ ਹੇਠਾਂ ਖੜ੍ਹੀਆਂ ਗੱਡੀਆਂ ਨੁਕਸਾਨੀਆਂ ਗਈਆਂ।