ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ ਦੇ 2 ਸਕੇ ਭਰਾਵਾਂ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

0
1159

ਫ਼ਿਰੋਜ਼ਪੁਰ . ਪਿੰਡ ਸ਼ੇਰ ਖਾਂ ਦੇ 2 ਸਕੇ ਭਰਾਵਾਂ ਦੇ ਨਹਿਰ ‘ਚ ਛਾਲ ਮਾਰ ਦੇਣ ਦੀ ਦਰਦਨਾਕ ਘਟਨਾ ਵਾਪਰੀ ਹੈ। ਪਿੰਡ ਤਖ਼ਤੁਵਾਲਾ ਦੇ ਨਜ਼ਦੀਕ ਫਿਰੋਜ਼ਪੁਰ ਫੀਡਰ ਨਹਿਰ ਦੇ ਪੁੱਲ ਦੇ ਨਜ਼ਦੀਕ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨ ਮਨੀ ਅਤੇ ਕਰਨ ਨੇ ਦੱਸਿਆ ਉਨ੍ਹਾਂ ਦੇ ਪਿੰਡ ਦੇ ਦੋ ਨੌਜਵਾਨ ਸਕੇ ਭਰਾ ਉਡੀਕ ਉਮਰ ਲਗਭਗ 25 ਸਾਲ ਅਤੇ ਸੰਦੀਪ ਉਮਰ ਲਗਭਗ 22 ਸਾਲ ਪੁੱਤਰ ਵਜ਼ੀਰ ਸਿੰਘ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਉੱਥੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਪੂਰੀ ਕੋਸਿ਼ਸ਼ ਕੀਤੀ ਪਰ ਸਫਲਤਾ ਨਹੀਂ ਮਿਲੀ ਅਤੇ ਦੋਨੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ।