ਜਲੰਧਰ ਦੇ ਦੋ ਜੱਜਾਂ ਤੇ ਵਕੀਲਾਂ ਨੂੰ ਕਵਾਰੰਟਾਇਨ ਹੋਣ ਦੇ ਆਦੇਸ਼

0
2244

ਜਲੰਧਰ . ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਹਿਰ ਵਿਚ ਦੋ ਦਿਨ ਪਹਿਲਾਂ ਫੜ੍ਹੇ ਗਏ ਅੰਮ੍ਰਿਤਸਰ ਦੇ ਜੁਆਰੀਏ ਪ੍ਰਵੀਨ ਮਹਾਜਨ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਕਵਾਰੰਟਾਇਨ ਕੀਤੇ ਜਾਣ ਤੇ ਹੁਣ ਜਲੰਧਰ ਦੇ ਦੋ ਜੱਜ ਤੇ ਅਦਾਲਤ ਦੇ ਸਟਾਫ ਨੂੰ ਕਵਾਰੰਟਾਇਨ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੇਰਕਾ ਮਿਲਕ ਪਲਾਂਟ ਨੇ ਛਾਪੇਮਾਰੀ ਕਰਕੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ 11 ਜੁਆਰੀਆਂ ਤੋਂ ਲੱਖਾਂ ਦੀ ਨਕਦੀ ਤੇ ਅਸਲਾ ਬਰਾਮਦ ਕੀਤਾ ਸੀ। ਸਾਰੇ ਆਰੋਪੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ।

ਬੀਤੇ ਦਿਨ ਇਕ ਜੁਆਰੀਆਂ ਪ੍ਰਵੀਨ ਕੁਮਾਰ ਮਹਾਜਨ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਸੀ। ਰਿਪੋਰਟ ਪੌਜੀਟਿਵ ਆਉਣ ਤੇ ਆਰੋਪੀ ਨੂੰ ਫੜ੍ਹਨ ਵਾਲੇ ਅੱਧੀ ਦਰਜਨ ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਕਵਾਰੰਟਾਇਨ ਕੀਤਾ ਗਿਆ ਹੈ। ਹੁਣ ਜਲੰਧਰ ਵਿਚ ਮਹਿਲਾ ਜੱਜ ਸਮੇਤ ਦੋ ਜੱਜ ਤੇ ਅਦਾਲਤ ਦੇ ਵਕੀਲਾਂ ਤੇ ਕਰਮਚਾਰੀਆਂ ਨੂੰ ਕਵਾਰੰਟਾਇਨ ਹੋਣ ਦੇ ਆਦੇਸ਼ ਦਿੱਤੇ ਹਨ।  ਕਿਉਂਕਿ ਪ੍ਰਵੀਨ ਮਹਾਜਨ ਨੂੰ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਸ ਕਰਕੇ ਜੱਜ, ਵਕੀਲ ਤੇ ਕਰਮਚਾਰੀਆਂ ਨੂੰ ਕਵਾਰੰਟਾਇਨ ਹੋਣ ਲਈ ਕਿਹਾ ਗਿਆ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ)