ਬੀਮਾਰੀ ਤੋਂ ਪ੍ਰੇਸ਼ਾਨ 2 ਭੈਣਾਂ ਨੇ ਦਿੱਤੀ ਜਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
408

ਅੰਮ੍ਰਿਤਸਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲਾਰੈਂਸ ਰੋਡ ’ਤੇ ਸਥਿਤ ਘਰ ਦੇ ਕਮਰੇ ਵਿਚ ਸ਼ੁੱਕਰਵਾਰ ਦੇਰ ਰਾਤ 2 ਭੈਣਾਂ ਨੇ ਜਾਨ ਦੇ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਪੁਲਿਸ ਨੇ ਮ੍ਰਿਤਕ ਭੈਣਾਂ ਦੀ ਪਛਾਣ ਜੋਤੀ ਕਪੂਰ ਤੇ ਸੀਮਾ ਕਪੂਰ ਵਜੋਂ ਕੀਤੀ ਹੈ। ਐੱਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਭੈਣਾਂ ਦਾ ਵਿਆਹ ਨਹੀਂ ਹੋਇਆ ਹੈ। ਖ਼ਬਰ ਮਿਲੀ ਸੀ ਕਿ ਨਿਊ ਗਾਰਡਨ ਐਵੇਨਿਊ, ਲਾਰੈਂਸ ਰੋਡ ਵਿਖੇ 2 ਭੈਣਾਂ ਨੇ ਜਾਨ ਦੇ ਦਿੱਤੀ ਹੈ। ਦੋਵਾਂ ਦੀ ਉਮਰ 50 ਤੋਂ ਵੱਧ ਹੈ। ਪਤਾ ਲੱਗਾ ਹੈ ਕਿ ਦੋਵੇਂ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਠੀਕ ਨਹੀਂ ਹੋ ਰਹੀਆਂ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।