ਜਲੰਧਰ ‘ਚ ਟ੍ਰਿਪਲ ਮਰਡਰ : ਪੁੱਤ ਨੇ ਜਾਇਦਾਦ ਪਿੱਛੇ ਮਾਂ-ਪਿਓ ਤੇ ਭਰਾ ਨੂੰ ਗੋਲ਼ੀਆਂ ਨਾਲ ਭੁੰਨਿਆ

0
3280

ਜਲੰਧਰ, 20 ਅਕਤੂਬਰ| ਜਲੰਧਰ ਤੋੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਦੇ ਲਾਂਬੜਾ ਅਧੀਨ ਪੈਂਦੇ ਟਾਵਰ ਐਨਕਲੇਵ ਵਿਚ ਇਕ ਪੁੱਤ ਨੇ ਜਾਇਦਾਦ ਪਿੱਛੇ ਆਪਣੇ ਮਾਂ-ਪਿਓ ਤੇ ਭਰਾ ਨੂੰ ਆਪਣੇ ਹੀ ਪਿਤਾ ਦੀ ਲਾਇਸੰਸੀ ਰਾਈਫਲ ਨਾਲ ਭੁੰਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਆਰੋਪੀ ਹਰਪ੍ਰੀਤ ਨਾਂ ਦਾ ਮੁੰਡਾ ਆਪਣੇ ਪਿਓ ਨੂੰ ਸਾਰੀ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਕਹਿੰਦਾ ਸੀ ਪਰ ਉਸਦਾ ਪਿਤਾ ਸ਼ਾਇਦ ਇਸ ਲਈ ਤਿਆਰ ਨਹੀਂ ਸੀ।

ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।