ਜਲੰਧਰ. ਹਾਲ ਹੀ ‘ਚ ਥਪੱੜ ਮੂਵੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫਿਲਮ ਦੇ ਟ੍ਰੇਲਰ ‘ਚ ਇਕ ਡਾਇਲਾੱਗ ਦਿਖਾਇਆ ਗਿਆ ਹੈ ਜੋ ਕਿ ਬਹੁਤ ਫੇਮਸ ਹੋ ਰਿਹਾ ਹੈ। ਇਸ ‘ਚ ਤਾਪਸੀ ਪਨੂੰ ਨੂੰ ਜਦੋਂ ਉਸਦੀ ਵਕੀਲ ਕਹਿੰਦੀ ਹੈ ਕਿ- “ਸਿਰਫ਼ ਥਪੱੜ ਹੀ ਤੋ ਹੈ! ” ਤਾਂ ਤਾਪਸੀ ਕਹਿੰਦੀ ਹੈ ਕਿ- “ਹਾਂ ਥਪੱੜ ਹੈ ਲੇਕਿਨ ਨਹੀਂ ਮਾਰਨਾ ਚਾਹੀਏ ਥਾ।”
ਟ੍ਰੇਲਰ ਨੂੰ ਦੇਖਕੇ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਔਰਤਾਂ ਤੇ ਹੋ ਰਹੇ ਜ਼ੁਲਮ ਅਤੇ ਡੋਮੈਸਟੀਕ ਵਾਇਲੈਂਸ ਨਾਲ ਜੁੜੀ ਹੈ। ਇਸ ਫ਼ਿਲਮ ‘ਚ ਤਾਪਸੀ ਪਨੂੰ ਮੁੱਖ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਫ਼ਿਲਮ ਨੂੰ ਅਨੂਭਵ ਸਿਨਹਾ ਨੇ ਡਾਇਰੈਕਟ ਕੀਤਾ ਹੈ ਅਤੇ ਭੁਸ਼ਨ ਕਮਾਰ ਤੇ ਕ੍ਰਿਸ਼ਨ ਕੁਮਾਰ ਨੇ ਪ੍ਰੌਡਯੂਸ ਕੀਤਾ ਹੈ। ਇਹ ਮੂਵੀ 28 ਫਰਵਰੀ 2020 ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ। ਹਲੇ ਤੱਕ ਇਸ ਦੇ 12 ਮਿਲੀਅਨ ਤੋਂ ਜ਼ਿਆਦਾ ਵਿਯੂਜ਼ ਹੋ ਚੁੱਕੇ ਹਨ।
To watch the trailor click the given link https://youtu.be/jBw_Eta0HDM
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।