ਦਰਦਨਾਕ : ਵਿਆਹ ਸਮਾਗਮ ਤੋਂ ਪਰਤਦੇ ਪਰਿਵਾਰ ਦੀ ਕਾਰ ਖੜ੍ਹੇ ਟਰੱਕ ‘ਚ ਵੱਜੀ, ਬੱਚੇ ਸਮੇਤ 3 ਜੀਆਂ ਦੀ ਮੌਤ

0
1830

ਫਾਜ਼ਿਲਕਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਭਿਆਨਕ ਹਾਦਸਾ ਵਾਪਰਿਆ। ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਮਾਸੂਮ ਬੱਚੇ ਸਮੇਤ 3 ਜੀਆਂ ਦੀ ਮੌਤ ਹੋ ਗਈ। ਵਿਆਹ ਵਿਚ ਸ਼ਾਮਲ ਹੋ ਕੇ ਪਰਤਣ ਵੇਲੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ।

ਦੱਸ ਦਈਏ ਕਿ ਪਰਿਵਾਰ ਰਿਸ਼ਤੇਦਾਰੀ ਵਿਚ ਵਿਆਹ ਵਿਚ ਗਿਆ ਸੀ ਕਿ ਰਸਤੇ ਵਿਚ ਇਹ ਭਾਣਾ ਵਾਪਰ ਗਿਆ, ਜਿਸ ਵਿਚ ਮਾਸੂਮ ਬੱਚੇ ਸਮੇਤ 3 ਜੀਆਂ ਦੀ ਜਾਨ ਚੱਲੀ ਗਈ। ਫੌਜੀ ਦਾ ਮਾਂ, ਪਤਨੀ ਤੇ ਬੱਚੇ ਨੂੰ ਹਾਦਸੇ ਨੇ ਸਦਾ ਲਈ ਖੋਹ ਲਿਆ।

ਜਾਣਕਾਰੀ ਅਨੁਸਾਰ ਜਲਾਲਾਬਾਦ ਦਾ ਰਹਿਣ ਵਾਲਾ ਪਰਿਵਾਰ ਫਾਜ਼ਿਲਕਾ ਤੋਂ ਵਿਆਹ ਸਮਾਗਮ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਕਾਰ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ‘ਤੇ ਸੜਕ ‘ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਦੂਜੇ ਟਰੱਕ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਮਨਤਿਆਰ ਸਿੰਘ, ਫੌਜੀ ਸਿੰਘ ਅਤੇ ਪ੍ਰਕਾਸ਼ ਕੌਰ ਅਤੇ ਇੱਕ ਹੋਰ ਔਰਤ 6 ਮਹੀਨੇ ਦੇ ਬੱਚੇ ਨਾਲ ਸਵਾਰ ਸਨ। ਹਾਦਸੇ ‘ਚ 3 ਲੋਕਾਂ ਦੀ ਜਾਨ ਚਲੀ ਜਾਣ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

ਹਾਦਸੇ ਵਿਚ ਪ੍ਰਕਾਸ਼ ਕੌਰ ਅਤੇ ਬੱਚੇ ਸਮੇਤ ਇਕ ਹੋਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਸਵਾਰ ਮੁਖੀ ਤੈਰ ਸਿੰਘ, ਫੌਜੀ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾਇਆ ਹੈ, ਜਦਕਿ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਥਾਣਾ ਸਦਰ ਦੇ ASI ਗੁਰਮੀਤ ਸਿੰਘ ਨੇ ਆਪਣੀ ਟੀਮ ਨਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।