ਫਾਜ਼ਿਲਕਾ, 7 ਦਸੰਬਰ | ਜ਼ਿਲੇ ਦੇ ਜਲਾਲਾਬਾਦ ਵਿਖੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇ ‘ਤੇ ਥਾਣਾ ਸਦਰ ਦੇ ਸਾਹਮਣੇ ਝੋਨੇ ਨਾਲ ਭਰੀ ਇੱਕ ਟਰੈਕਟਰ ਟਰਾਲੀ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਟਰੈਕਟਰ ਟਰਾਲੀ ‘ਚ ਲੱਦੀਆਂ ਝੋਨੇ ਦੀਆਂ ਬੋਰੀਆਂ ਚਾਲਕ ‘ਤੇ ਡਿੱਗ ਪਈਆਂ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਡਰਾਈਵਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਦੇ ਪਿੰਡ ਲੱਧੂਵਾਲਾ ਤੋਂ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਫ਼ਿਰੋਜ਼ਪੁਰ ਜਾ ਰਿਹਾ ਸੀ ਕਿ ਜਦੋਂ ਉਹ ਥਾਣਾ ਸਦਰ ਜਲਾਲਾਬਾਦ ਨੇੜੇ ਪੁੱਜਾ ਤਾਂ ਅਚਾਨਕ ਹੀ ਝੋਨੇ ਦੀ ਭਰੀ ਇੱਕ ਬੋਰੀ ਹੇਠਾਂ ਡਿੱਗ ਗਈ, ਜੋ ਕਿ ਟਰੈਕਟਰ ਟਰਾਲੀ ਦੇ ਟਾਇਰ ਦੇ ਹੇਠਾਂ ਆ ਗਈ, ਜਿਸ ਕਾਰਨ ਜਦੋਂ ਉਸ ਨੇ ਅਚਾਨਕ ਬ੍ਰੇਕ ਲਗਾਈ ਤਾਂ ਟਰੈਕਟਰ ਟਰਾਲੀ ਦੀਆਂ ਰੱਸੀਆਂ ਟੁੱਟ ਗਈਆਂ ਅਤੇ ਉਪਰੋਂ ਝੋਨੇ ਨਾਲ ਭਰੀਆਂ ਬੋਰੀਆਂ ਹੇਠਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਟਰੈਕਟਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਡਰਾਈਰ ਬੋਰੀਆਂ ਹੇਠਾਂ ਦੱਬ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।