ਪੰਜਾਬ ‘ਚ ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 1150 ਦੇ ਪਾਰ – ਪੜ੍ਹੋ ਕਿਸ ਜ਼ਿਲੇ ‘ਚ ਕਿੰਨੇ ਪਾਜ਼ੀਟਿਵ ਕੇਸ

    0
    1514

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 1150 ਦੇ ਪਾਰ ਹੋ ਗਿਆ। ਇਸ ਦੇ ਨਾਲ ਹੀ ਹੁਣ ਸੂਬੇ ਦੇ 13 ਤੋਂ ਵੀ ਵੱਧ ਜ਼ਿਲ੍ਹੇ ਰੇਡ ਜ਼ੋਨ ਵਿੱਚ ਸ਼ਾਮਲ ਹੋ ਗਏ ਹਨ।

    ਅੱਜ ਸਵੇਰੇ 6 ਹੋਰ ਨਵੇਂ ਮਾਮਲੇ ਗੁਰਦਾਪੁਰ ਤੋਂ ਸਾਹਮਣੇ ਆਏ ਹਨ। ਜਿਸ ਨਾਲ ਉੱਥੇ ਪਾਜ਼ੀਟਿਵ ਮਰੀਜਾਂ ਦੀ ਗਿਣਤੀ 35 ਹੋ ਗਈ ਹੈ। ਪੰਜਾਬ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਸੂਬੇ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

    ਪੜ੍ਹੋ ਹੁਣ ਤੱਕ ਕਿਸ ਜ਼ਿਲ੍ਹੇ ਤੋਂ ਕਿੰਨ੍ਹੇ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

    ਅੰਮ੍ਰਿਤਸਰ – 214
    ਜਲੰਧਰ – 124
    ਲੁਧਿਆਣਾ- 122
    ਮੋਹਾਲੀ – 95
    ਪਟਿਆਲਾ-87
    ਨਵਾਂਸ਼ਹਿਰ-85
    ਹੁਸ਼ਿਆਰਪੁਰ-86
    ਮੁਕਤਸਰ- 50
    ਤਰਨਤਾਰਨ-40
    ਬਠਿੰਡਾ-37
    ਗੁਰਦਾਸਪੁਰ- 35
    ਮੋਗਾ-28
    ਫਿਰੋਜ਼ਪੁਰ -26
    ਪਠਾਨਕੋਟ-25
    ਬਰਨਾਲਾ-19
    ਫਤਹਿਗੜ੍ਹ ਸਾਹਿਬ -16
    ਮਾਨਸਾ -16
    ਰੂਪ ਨਗਰ -15

    ਇਸ ਤੋਂ ਇਲਾਵਾ ਕਪੂਰਥਲਾ ਤੋਂ 13, ਸੰਗਰੂਰ ਤੋਂ 11, ਫਰੀਦਕੋਟ ਤੋਂ 6 ਅਤੇ ਫਾਜ਼ਿਲਕਾ ਤੋਂ 4 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1158 ਤੱਕ ਪਹੁੰਚ ਚੁੱਕੀ ਹੈ। ਹੁਣ ਤੱ 117 ਮਰੀਜ਼ ਠੀਕ ਵੀ ਹੋਏ ਹਨ।

    ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਘਰ ਵਿਚ ਹੀ ਰਹਿਣਾ ਜ਼ਰੂਰੀ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਰਕਾਲ