ਜਲੰਧਰ| ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 20 ਅਗਸਤ 1944 ਨੂੰ ਮੁੰਬਈ ਵਿਚ ਹੋਇਆ ਸੀ। ਉਹ ਕਾਂਗਰਸ ਪਾਰਟੀ ਤੋਂ 1984 ਤੋਂ 1989 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਹ 40 ਸਾਲ ਦੀ ਉਮਰ ਵਿਚ ਦੇਸ਼ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣੇ ਸਨ।
ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਖਾਸ ਪ੍ਰਸਿੱਧ ਵਿਚਾਰ
- “ਸਾਨੂੰ ਨੌਕਰੀ ਨਹੀਂ, ਯੋਗਤਾ ਚਾਹੀਦੀ ਹੈ।”
- “ਬੇਹਤਰ ਭਾਰਤ ਦੀ ਤਰਫ ਅਸੀਂ ਸਭ ਸਾਥੀ ਹਾਂ।”
- “ਸਮਾਂ ਬਦਲ ਚੁੱਕਾ ਹੈ, ਤੁਹਾਨੂੰ ਵੀ ਬਦਲਣਾ ਚਾਹੀਦਾ ਹੈ।”
- “ਤਕਨੀਕੀ ਤਰੱਕੀ ਸਾਡਾ ਆਦਰਸ਼ ਹੋਣੀ ਚਾਹੀਦੀ ਹੈ ਅਤੇ ਉਸਦੀ ਸਭ ਲਈ ਵਰਤੋਂ ਕਰਨੀ ਚਾਹੀਦੀ ਹੈ।”
- “ਮੁਸ਼ਕਲਾਂ ਸਿਰਫ ਉਦੋਂ ਹੀ ਆਉਂਦੀਆਂ ਹਨ ਜਦੋਂ ਤੁਸੀਂ ਆਪਣੇ ਟੀਚੇ ਵੱਲ ਨਹੀਂ ਜਾ ਰਹੇ ਹੁੰਦੇ ਹੋ।”
- “ਸਾਨੂੰ ਸਾਹਿਤ, ਕਲਾ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਉੱਚੇ ਮਾਪਦੰਡਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।”
- ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਰਾਹ ਆਪ ਚੁਣਨ ਦੇਣ ਦਾ ਮੌਕਾ ਦੇਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ।”