ਪੰਜਾਬ ਨੂੰ ਦੁਨੀਆ ਦੇ ਨਕਸ਼ੇ ‘ਤੇ ਉਭਾਰਨ ਲਈ ਮਾਨ ਸਰਕਾਰ ਕਰਵਾਏਗੀ 3 ਦਿਨ ‘ਟੂਰਿਜ਼ਮ ਸਮਿੱਟ’

0
514

ਚੰਡੀਗੜ੍ਹ, 10 ਸਤੰਬਰ | CM ਮਾਨ ਨੇ ਪੰਜਾਬ ਵਿਚ 11 ਤੋਂ 13 ਸਤੰਬਰ ਨੂੰ ਕਰਵਾਏ ਜਾਣ ਵਾਲੇ ‘ਟੂਰਿਜ਼ਮ ਸਮਿੱਟ’ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮਿੱਟ ਰਾਹੀਂ ਲੋਕਾਂ ਨੂੰ ਪੰਜਾਬ ਦਾ ਉਹ ਪੱਖ ਵਿਖਾਇਆ ਜਾਵੇਗਾ ਜੋ ਅੱਜ ਤਕ ਨਹੀਂ ਦੇਖਿਆ। ਪੰਜਾਬ ਦੀ ਧਰਤੀ ਬਹਾਦਰੀ, ਬਲਿਦਾਨ, ਇਨਕਲਾਬ ਨਾਲ ਭਰੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਜ਼ਬਾਨ ਪੰਜਾਬ ਤੁਹਾਡਾ ਅੱਖਾਂ ਵਿਛਾਅ ਕੇ ਇੰਤਜ਼ਾਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ ’ਤੇ ਉਭਾਰਨ ਲਈ ‘ਟੂਰਿਜ਼ਮ ਸਮਿੱਟ’ ਕਰਵਾਉਣ ਜਾ ਰਹੇ ਹਾਂ। ਇਸ ਸਮਿੱਟ ਦਾ ਹਿੱਸਾ ਬਣਨ ਲਈ ਬਤੌਰ ਮੁੱਖ ਮੰਤਰੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ। ਮੁੱਖ ਮੰਤਰੀ ਮਾਨ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾ ਟੂਰਿਸਟ ਸਮਿਟ ‘ਚ ਪੰਜਾਬ ਅਤੇ ਹੋਰ ਸੂਬਿਆਂ ਦੇ ਸਮੂਹ ਨਾਗਰਿਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਲੋਕ ਇਸ ਸੰਮੇਲਨ ‘ਚ ਆਉਣ ਤਾਂ ਜੋ ਪੰਜਾਬ ਨੂੰ ਸਮਝਣ ਦਾ ਮੌਕਾ ਮਿਲੇ।