ਟ੍ਰੈਫਿਕ ਪੁਲਿਸ ਤੋਂ ਬਚਣ ਲਈ ਨੌਜਵਾਨ ਨੇ ਕੀਤਾ ਅਨੋਖਾ ਕਾਰਾ : ਮੋਟਰਸਾਈਕਲ ‘ਤੇ ਨੰਬਰ ਪਲੇਟ ਦੀ ਥਾਂ ਲਾ ਦਿੱਤੀ ਆਰ. ਸੀ.

0
319

ਲੁਧਿਆਣਾ| ਇਥੇ ਟਰੈਫਿਕ ਪੁਲਿਸ ਦੀ ਸਖਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਥਾਂ-ਥਾਂ ‘ਤੇ ਨਾਕਾ ਬੰਦੀ ਕਰ ਕੇ ਟਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੁਧਿਆਣਾ ਦੇ ਅਮਨਦੀਪ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਵਾਲੀ ਥਾਂ ‘ਤੇ ਪੱਕੇ ਤੌਰ ‘ਤੇ ਆਪਣੇ ਵਾਹਨ ਦੀ ਆਰ.ਸੀ. ਹੀ ਬਣਵਾ ਕੇ ਲਗਾ ਦਿੱਤੀ ਹੈ, ਜਿਸ ਕਰ ਕੇ ਹੁਣ ਉਸ ਨੂੰ ਜੇਕਰ ਕੋਈ ਟ੍ਰੈਫਿਕ ਮੁਲਾਜ਼ਮ ਰੋਕ ਕੇ ਆਰ.ਸੀ. ਦੀ ਮੰਗ ਕਰਦਾ ਹੈ ਤਾਂ ਉਹ ਉਸ ਨੂੰ ਆਪਣੀ ਨੰਬਰ ਪਲੇਟ ਹੀ ਦਿਖਾ ਦਿੰਦਾ ਹੈ। ਨੌਜਵਾਨ ਦੇ ਮੋਟਰਸਾਈਕਲ ‘ਤੇ ਲੱਗੀ ਇਹ ਆਰਸੀ ਵਾਲੀ ਨੰਬਰ ਪਲੇਟ ਵੇਖ ਕੇ ਸਾਰੇ ਹੀ ਹੈਰਾਨ ਹੁੰਦੇ ਹਨ ਅਤੇ ਉਸ ਨੂੰ ਪੁਛਦੇ ਹਨ ਕਿ ਉਸ ਦਾ ਅਜਿਹਾ ਕਰਨ ਦਾ ਕੀ ਕਾਰਨ ਹੈ।

ਇਸ ਮੌਕੇ ਅਮਨਦੀਪ ਨੂੰ ਰੋਕ ਕੇ ਜਦੋਂ ਉਸ ਦੀ ਨੰਬਰ ਪਲੇਟ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਸ ਦੇ ਨਾਲ ਉਸ ਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਜਦੋਂ ਕੋਈ ਟਰੈਫਿਕ ਪੁਲਿਸ ਮੁਲਾਜ਼ਮ ਰੋਕਦਾ ਹੈ ਤਾਂ ਉਹ ਉਸ ਨੂੰ ਆਪਣੀ ਨੰਬਰ ਪਲੇਟ ਦਿਖਾ ਦਿੰਦਾ ਹੈ। ਉਸ ਨੇ ਕਿਹਾ ਕਿ ਅੱਜ ਤੱਕ ਉਸ ਨੂੰ ਇਸ ਨੰਬਰ ਪਲੇਟ ਕਰ ਕੇ ਕਦੀ ਵੀ ਨਹੀਂ ਰੋਕਿਆ ਗਿਆ, ਉਸ ਕੋਲ ਸਾਰੇ ਦਸਤਾਵੇਜ਼ ਪੂਰੇ ਹੁੰਦੇ ਹਨ। ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਇਸ ਵਿੱਚ ਸਹਿਯੋਗ ਦਿੰਦੀ ਹੈ, ਜੇਕਰ ਨੰਬਰ ਪਲੇਟ ਵਾਲੀ ਥਾਂ ਤੇ ਆਰ.ਸੀ. ਲਗਾਈ ਹੈ ਤਾਂ ਇਸ ਦਾ ਕੋਈ ਚਲਾਣ ਵੀ ਨਹੀਂ ਹੈ ਕਿਉਂਕਿ ਇਹ ਉਸ ਦੇ ਵਾਹਨ ਦੀ ਆਰ ਸੀ ਹੈ ਅਤੇ ਉਸ ਦੇ ਰਜਿਸਟ੍ਰੇਸ਼ਨ ਨੰਬਰ ਵੀ ਲਿਖਿਆ ਗਿਆ ਹੈ। ਅੱਜ ਤੱਕ ਦਾ ਉਸ ਦਾ ਇਸ ਨੰਬਰ ਪਲੇਟ ਕਰ ਕੇ ਕਦੀ ਵੀ ਚਲਾਨ ਨਹੀਂ ਕੀਤਾ ਗਿਆ।