ਟਾਈਗਰ ਸ਼ਰਾਫ ਨੇ ਆਪਣੀ ਮੈਨੇਜਰ ਨੂੰ ਰੋਕ ਲੰਡਨ ਦੀਆਂ ਸੜਕਾਂ ‘ਤੇ ਕੀਤਾ ਡਾਂਸ, ਵੀਡੀਓ ਹੋ ਰਹੀ ਵਾਇਰਲ

0
2067

ਟਾਈਗਰ ਸ਼ਰਾਫ ਨੇ ਹਾਲ ਹੀ ‘ਚ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਸ਼ਾਨਦਾਰ ਬਾਡੀ ਦਿਖਾਉਂਦਾ ਨਜ਼ਰ ਆ ਰਿਹਾ ਹੈ। ਟਾਈਗਰ ਇਨ੍ਹੀਂ ਦਿਨੀਂ ਲੰਡਨ ‘ਚ ਹੈ।

ਨਵੀਂ ਦਿੱਲੀ | ਬਾਲੀਵੁੱਡ ਦੇ ਹੈਂਡਸਮ ਹੰਕ ਕਹੇ ਜਾਣ ਵਾਲੇ ਟਾਈਗਰ ਸ਼ਰਾਫ ਆਪਣੀ ਫਿਟਨੈੱਸ ਤੇ ਸ਼ਾਨਦਾਰ ਬਾਡੀ ਲਈ ਜਾਣੇ ਜਾਂਦੇ ਹਨ। ਪ੍ਰਸ਼ੰਸਕ ਉਸ ਦੀ ਸ਼ਖਸੀਅਤ ਦੇ ਨਾਲ-ਨਾਲ ਉਸ ਦੇ ਸ਼ਾਨਦਾਰ ਸਟੰਟ ਦੀ ਵੀ ਤਾਰੀਫ ਕਰਦੇ ਨਹੀਂ ਥੱਕਦੇ।

ਟਾਈਗਰ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਵਰਕਆਊਟ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰਨਾ ਨਹੀਂ ਭੁੱਲਦੇ, ਜਿਸ ਕਾਰਨ ਉਹ ਹਮੇਸ਼ਾ ਲਾਈਮਲਾਈਟ ‘ਚ ਰਹਿੰਦੇ ਹਨ।

ਇਸ ਦੇ ਨਾਲ ਹੀ ਹਾਲ ਹੀ ‘ਚ ਟਾਈਗਰ ਵੱਲੋਂ ਸ਼ੇਅਰ ਕੀਤੀ ਗਈ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀ ਹੈ।

ਵੱਡੇ ਪ੍ਰਾਜੈਕਟ ਦਾ ਹਿੱਸਾ ਹਨ ਟਾਈਗਰ

ਟਾਈਗਰ ਸ਼ਰਾਫ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਗਣਪਤ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਨਜ਼ਰ ਆਵੇਗੀ।

ਇਹ ਫਿਲਮ ਵਸ਼ੂ ਭਗਨਾਨ, ਪੂਜਾ ਐਂਟਰਟੇਨਮੈਂਟ ਅਤੇ ਗੁੱਡ ਕੰਪਨੀ ਦੁਆਰਾ ਬਣਾਈ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਦੋਵੇਂ ਸਿਤਾਰੇ ਇਕੱਠੇ ਸਕ੍ਰੀਨ ਸ਼ੇਅਰ ਕਰਨਗੇ। ਇਸ ਤੋਂ ਪਹਿਲਾਂ ਵੀ ਦੋਵੇਂ ‘ਹੀਰੋਪੰਤੀ’ ‘ਚ ਨਜ਼ਰ ਆ ਚੁੱਕੇ ਹਨ।

ਇਸ ਦੇ ਨਾਲ ਹੀ ਅਦਾਕਾਰ ਦੀ ਦੂਜੀ ਫਿਲਮ ‘ਹੀਰੋਪੰਤੀ 2’ ਦਾ ਵੀ ਐਲਾਨ ਹੋ ਚੁੱਕਾ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਤਾਰਾ ਸੁਤਾਰੀਆ ਨਜ਼ਰ ਆਉਣ ਵਾਲੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ