ਟੋਰਾਂਟੋ ‘ਚ 26 ਜਨਵਰੀ ਦੀਆਂ ਤਿਆਰੀਆਂ

0
387

ਟੋਰਾਂਟੋ. ਭਾਰਤ ਦਾ ਗਣਤੰਤਰ ਦਿਵਸ ਹਰ ਸਾਲ ਦੀ ਤਰਾਂ 26 ਜਨਵਰੀ ਨੂੰ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਵਿਚ ਵੀ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੀਆ ਕੌਂਸਲ ਡੀ.ਪੀ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਕੌਂਸਲ ਜਨਰਲ ਅਪਰੂਵਾ ਸ੍ਰੀਵਾਸਤਵਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਣਗੇ ਅਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸੰਦੇਸ਼ ਸਾਂਝਾ ਕੀਤਾ ਜਾਵੇਗਾ।
ਉਹਨਾਂ ਆਖਿਆ ਕਿ ਇਸ ਸਲਾਨਾ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ ਅਤੇ ਇਸ ਮੌਕੇ ਤੇ ਕੈਨੇਡਾ ‘ਚ ਰਹਿੰਦੇ ਭਾਰਤੀ ਮੂਲ ਦੇ ਲੋਕਾ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਸ੍ਰੀਮਤੀ ਵਾਸਤਵਾ ਨੇ ਦੱਸਿਆ ਕਿ ਗਣਤੰਤਰ ਦਿਵਸ ਭਾਰਤ ਦੇ ਸੰਵਿਧਾਨ ਨਿਸ਼ਠਾ ਦਾ ਪ੍ਰਤੀਕ ਹੈ। ਟੋਰਾਂਟੋ ਇਲਾਕੇ ‘ਚ ਬੀਤੇ ਸਾਲਾਂ ਭਾਰਤੀ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਗਈ ਹੈ, ਜਿਸ ਕਾਰਨ ਕੌਸਲਖਾਨੇ ਵੱਲੋ ਕਰਾਏ ਜਾਂਦੇ ਸਮਾਗਮਾਂ ‘ਚ ਵੀ ਉਹਨਾਂ ਦੀ  ਭਰਵੀਂ ਸ਼ਮੂਲੀਅਤ ਨਜ਼ਰ ਆਇਆ ਕਰਦੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।