ਖੁਸਰਿਆਂ ਦੇ ਹੱਥ-ਪੈਰ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ

0
316

ਹਰਿਆਣਾ | ਇਥੇ 2 ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਘਟਨਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਡੇਰਾ ਸੰਚਾਲਕ (ਖੁਸਰਾ) ਗੁੰਡਿਆਂ ਨਾਲ ਮਿਲ ਕੇ 2 ਖੁਸਰਿਆਂ ਦੇ ਹੱਥ-ਪੈਰ ਬੰਨ੍ਹ ਰਿਹਾ ਹੈ। ਉਕਤ ਵੀਡੀਓ ਵੀ ਸਾਹਮਣੇ ਆਇਆ ਹੈ।

ਉਹ ਰਿਵਾਲਵਰ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਨਜ਼ਰ ਆ ਰਿਹਾ ਹੈ। ਹਮਲਾਵਰ ਡੰਡੇ ਨਾਲ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਇਸ ਮੌਕੇ ਖੁਸਰਿਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦੇ ਹੱਥ ਟੁੱਟ ਗਏ ਹਨ, ਉਸ ਨੂੰ ਛੱਡ ਦਿੱਤਾ ਜਾਵੇ ਪਰ ਹਮਲਾਵਰ ਨੂੰ ਰਹਿਮ ਨਾ ਆਇਆ ਅਤੇ ਖੁਸਰਿਆਂ ਨੂੰ ਬੇਰਹਿਮੀ ਨਾਲ ਕੁੱਟਦਾ ਰਿਹਾ।

ਅੰਬਾਲੇ ਦੀ ਲਤਿਕਾ ਰੰਧਾਵਾ ਨੇ ਦੱਸਿਆ ਕਿ ਸਮਾਜ ਵਿਚ ਖੁਸਰਿਆਂ ‘ਤੇ ਅਜਿਹੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਅੰਬਾਲਾ ਦੇ SP ਰਾਹੀਂ ਮਹਿੰਦਰਗੜ੍ਹ ਦੇ ਪੁਲਿਸ ਸੁਪਰਡੈਂਟ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।