ਫਾਜਿਲਕਾ ‘ਚ ਤਿੰਨ ਵਾਹਨ ਚੋਰ ਗਿਰਫਤਾਰ, 8 ਐਕਟੀਵਾ ਅਤੇ 17 ਮੋਟਰਸਾਇਕਲ ਬਰਾਮਦ

0
588

ਫਾਜਲਿਕਾ.  ਪੁਲਿਸ ਨੇ ਤਿੰਨ ਵਾਹਨ ਚੋਰਾਂ ਨੂੰ ਗਿਰਫਤਾਰ ਕੀਤਾ ਹੈ। ਇਹਨਾਂ ਦਾ ਦੋ ਸਾਥੀ ਹਾਲੇ ਫਰਾਰ ਹਨ। ਪੁਲਿਸ ਨੇ ਇਹਨਾਂ ਵਾਹਨ ਚੋਰਾਂ ਕੋਲੋਂ 17 ਮੌਟਰਸਾਇਕਲ ਅਤੇ 8 ਐਕਟੀਵਾ ਬਰਾਮਦ ਕੀਤੀਆਂ ਗਈਆਂ ਹਨ। ਐਸਪੀ ਪ੍ਰਦੀਪ ਸ਼ਰਮਾ ਅਤੇ ਡੀਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਰ ਫਿਰੋਜ਼ਪੁਰ, ਮੁਕਤਸਰ ਬਠਿੰਡਾ ਆਦਿ ਥਾਵਾਂ ਤੇ ਚੋਰੀ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਇਹਨਾਂ ਕੋਲ ਹੋਰ ਵਾਹਨ ਹੋਣ ਦੀ ਸੰਭਾਵਾਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਲੋਕ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਚੋਰੀ ਦੇ ਵਾਹਨ ਵੇਚਦੇ ਸਨ ਅਤੇ ਪੈਸਾ ਇੱਕਠਾ ਕਰਦੇ ਸਨ। 

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।