ਪੰਜਾਬ ‘ਚ 9800 ਐਨਐਚਐਮ ਕਰਮਚਾਰੀਆਂ ਅਤੇ 28 ਹਜ਼ਾਰ ਆਸ਼ਾ ਵਰਕਰਾਂ ਨੂੰ ਨਹੀਂ ਮਿਲਦਾ ਹੈ ਸਿਹਤ ਯੋਜਨਾਵਾਂ ਦਾ ਲਾਭ

    0
    483

    ਬਠਿੰਡਾ. ਸੇਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੰਬੰਧੀ ਸੁਵਿਧਾਵਾਂ ਦੇਣ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆ ਹਨ, ਪਰ ਇਹਨਾਂ ਸੁਵਿਧਾਵਾਂ ਤੋਂ ਸੇਹਤ ਵਿਭਾਗ ਵਿੱਚ ਹੀ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਹਜਾਰਾਂ ਕਰਮਚਾਰੀ ਵਾਂਝੇ ਹਨ। ਇਹਨਾਂ ਕਰਮਚਾਰੀਆਂ ਨੂੰ ਸੇਹਤ ਵਿਭਾਗ ਵਲੋਂ ਸੇਹਤ ਸੇਵਾ ਬੀਮਾ ਯੋਜਨਾ ‘ਚ ਨਹੀਂ ਕਵਰ ਨਹੀਂ ਕੀਤਾ ਗਿਆ ਹੈ। ਇਹ ਮਾਮਲਾ ਕਈ ਵਾਰੀ ਰਾਜ ਸਰਕਾਰ ਅਤੇ ਸੰਬਧਿਤ ਮੰਤਰੀਆਂ ਦੇ ਅੱਗੇ ਵੀ ਰੱਖਿਆ ਗਿਆ ਹੈ। ਪੰਜਾਬ ਸਰਾਕਾਰ ਨੇ ਚੋਣਾਂ ਦੌਰਾਨ ਇਹਨਾਂ ਸੇਵਾਵਾਂ ਨੂੰ ਲਾਗੂ ਕਰਨ ਦਾ ਯਕੀਨ ਦਵਾਇਆ ਸੀ ਅਤੇ ਹੁਣ ਸਰਕਾਰੀ ਬਜਟ ‘ਚ ਵੀ ਇਸ ਬਾਰੇ ਕੋਈ ਪਹਿਲ ਨਹੀਂ ਕੀਤੀ ਗਈ।

    ਪੂਰੇ ਪੰਜਾਬ ‘ਚ 9800 ਐਨਐਚਐਮ ਕਰਮਚਾਰੀ ਅਤੇ 28 ਹਜ਼ਾਰ ਆਸ਼ਾ ਵਰਕਰਸ ਕੰਮ ਕਰ ਰਹੇ ਹਨ। ਜਦਕਿ ਬਠਿੰਡਾ ਜਿਲੇ ਵਿੱਚ ਹੀ 400 ਐਨਐਚਐਮ ਕਰਮਚਾਰੀ ਅਤੇ 1 ਹਜਾਰ ਆਸ਼ਾ ਵਰਕਰਸ ਤੈਨਾਤ ਹਨ। ਐਨਐਚਐਮ ਦੇ ਸਟੇਟ ਕਨਵੀਨਰ ਨਰਿੰਦਰ ਕੁਮਾਰ ਨੇ ਕਿਹਾ ਕਿ ਐਨਐਚਐਮ ਵਿਭਾਗ ‘ਚ 9800 ਐਨਐਚਐਮ ਕਰਮਚਾਰੀ ਹਨ ਅਤੇ 2005 ਤੋਂ ਬਹੁਤ ਘੱਟ ਤਨਖਾਹ ਤੇ ਨੌਕਰੀ ਕਰ ਰਹੇ ਹਨ ਅਤੇ ਕਰੀਬ 28 ਹਜ਼ਾਰ ਆਸ਼ਾ ਵਰਕਰਸ ਤੈਨਾਤ ਹਨ। ਕਰਮਚਾਰੀਆਂ ਉੱਤੇ ਜਨ-ਜਨ ਨੂੰ ਜਾਗਰੂਕ ਕਰਨ ਦੀ ਜਿੰਮੇਦਾਰੀ ਹੈ, ਪਰ ਉਹਨਾਂ ਨੂੰ ਜਰੂਰਤ ਪੈਣ ਤੇ ਆਪਣੀ ਜੇਬ ‘ਚੌਂ ਖਰਚ ਕਰਕੇ ਆਪਣੇ ਪਰਿਵਾਰ ਦਾ ਇਲਾਜ ਕਰਵਾਉਣਾ ਪੈਂਦਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।