ਕੋਰੋਨਾ ਦੀ ਦਵਾਈ ਬਣਾਉਣ ਦਾ ਗਲਤ ਦਾਅਵਾ ਕਰਨ ਵਾਲੇ ਬਾਬਾ ਰਾਮਦੇਵ ‘ਤੇ ਪਰਚਾ ਕਰਨ ਦੀ ਮੰਗ

0
558


ਜਲੰਧਰ . ਕੋਰੋਨਿਲ ਨਾਮ ਦੀ ਦਵਾਈ ਬਣਾ ਕੇ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਖਿਲਾਫ ਹੁਣ ਪੰਜਾਬ ਦੇ ਤਿੰਨ ਸਮਾਜਿਕ ਕਾਰਕੁੰਨਾਂ ਨੇ ਡੀਜੀਪੀ ਨੂੰ ਈ ਮੇਲ ਜ਼ਰੀਏ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਦਾਅਵਾ ਕਰਨ ਵਾਲੇ ਕਈ ਹੋਰ ਲੋਕਾਂ ਖਿਲਾਫ ਪਹਿਲਾਂ ਵੀ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਸਨ ਠੀਕ ਇਸੇ ਤਰ੍ਹਾਂ ਹੀ ਹੁਣ ਬਾਬਾ ਰਾਮਦੇਵ ‘ਤੇ ਵੀ ਪਰਚਾ ਦਰਜ ਕਰਨਾ ਚਾਹੀਦਾ ਹੈ।

ਡੀਜੀਪੀ ਪੰਜਾਬ ਨੂੰ ਭੇਜੀ ਗਈ ਇਸ ਸ਼ਿਕਾਇਤ ਵਿੱਚ ਕੁਲਦੀਪ ਸਿੰਘ ਖਹਿਰਾ ਪਰਵਿੰਦਰ ਸਿੰਘ ਕਿਤਨਾ ਅਤੇ ਐਡਵੋਕੇਟ ਹਾਕਮ ਸਿੰਘ ਨੇ ਲਿਖਿਆ ਹੈ ਕਿ ਬਾਬਾ ਰਾਮਦੇਵ ਨੇ ਨਾ ਤਾਂ ਆਪਣੀ ਦਵਾਈ ਦੀ ਮਨਜ਼ੂਰੀ ICMR ( indian council of medical research ) ਤੋਂ ਲਈ ਅਤੇ ਨਾ ਹੀ ਇਸ ਬਾਰੇ ਮਨਿਸਟਰੀ ਆਫ਼ ਆਯੂਸ਼ ਨੂੰ ਦੱਸਿਆ ਗਿਆ। ਇਹ ਸਿੱਧੇ ਸਿੱਧੇ ਲੋਕਾਂ ਨੂੰ ਭਟਕਾਉਣ ਅਤੇ ਮੂਰਖ ਬਣਾਉਣ ਵਾਲੀ ਗੱਲ ਲਾਈਵ ਟੈਲੀਵਿਜ਼ਨ ਚੈਨਲਾਂ ਤੇ ਕੀਤੀ ਗਈ ਹੈ ਜਿਸ ਦਾ ਸਾਫ ਪਰਚਾ 420 , 270, 276 ਦੇ ਤਹਿਤ ਬਾਬਾ ਰਾਮਦੇਵ ਦੇ ਖਿਲਾਫ ਦਰਜ ਹੋਣਾ ਬਣਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ ਵਿੱਚ ਕਰੋਨਾ ਵਾਇਰਸ ਦਾ ਇਲਾਜ ਲੱਭਣ ਵਾਲੀ ਦਵਾਈ ਦਾ ਦਾਅਵਾ ਕਰਨ ਵਾਲੇ ਲੋਕਾਂ ਤੇ ਪਰਚੇ ਦਰਜ ਕੀਤੇ ਹਨ,ਜਿਨ੍ਹਾਂ ਵਿੱਚੋਂ ਜਲੰਧਰ ਤੋਂ ਨੀਟੂ ਸ਼ਟਰਾਂ ਵਾਲੇ ‘ਤੇ ਵੀ ਪੁਲਿਸ ਕਮਿਸ਼ਨਰ ਜਲੰਧਰ ਤਰਫ਼ੋਂ ਪਰਚਾ ਦਰਜ ਕੀਤਾ ਗਿਆ ਸੀ ਤੇ ਉਹ ਜੇਲ੍ਹ ਵਿੱਚ ਵੀ ਕੁਝ ਦਿਨ ਰਹਿ ਕੇ ਆਏ ਸਨ।