ਪੰਜਾਬ : ਸਕੂਲੀ ਬੱਚੀਆਂ ਨਾਲ ਭਰੀਆ ਆਟੋ ਪਲਟੀਆ, ਤਿੰਨ ਬੱਚੇ ਜਖਮੀ

    0
    428

    ਮੁਕਤਸਰ. ਸਕੂਲੀ ਬੱਚੀਆਂ ਨਾਲ ਭਰੇ ਇਕ ਆਟੋ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਹੈ। ਇਹ ਹਾਦਸਾ ਪਿੰਡ ਵੜਿੰਗ ਅਤੇ ਪਿੰਡ ਹਰਾਜ ਵਿਚਾਲੇ ਵਾਪਰਿਆ। ਹਾਦਸੇ ਵਿੱਚ 3 ਬੱਚੇ ਬੁਰੀ ਤਰਾਂ ਜਖਮੀ ਹੋ ਗਏ ਤੇ ਆਟੋ ਦੇ ਪਰਖੱਚੇ ਉੱਡ ਗਏ। ਜਖਮੀ ਬੱਚੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਈਆ ਗਿਆ ਹੈ। ਜੱਖਮੀ ਬੱਚੇ ਪਿੰਡ ਕੋਟਲੀ ਸੰਘਰ ਸਕੂਲ ਦੇ ਵਿਦਿਆਰਥੀ ਹਨ। ਪਿੰਡ ਵਾਸੀਆਂ ਵਲੋਂ ਇਸ ਹਾਦਸੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ ਹੈ ਜੋ ਤੇਜੀ ਨਾਲ ਵਾਇਰਲ ਹੋ ਰਹੀ ਹੈ।

    ਹਾਦਸਾ ਕਿਸ ਕਾਰਨ ਵਾਪਰਿਆ ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਦੱਸ ਦੇਈਏ ਕਿ ਸੰਗਰੂਰ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਦਿਨ ਤੱਕ ਸਕੂਲ ਵਾਹਨ ਚਾਲਕਾਂ ‘ਤੇ ਸਖਤ ਰਵੱਈਆ ਅਪਣਾਇਆ ਸੀ। ਕੁੱਝ ਸਮਾਂ ਕਾਰਵਾਈ ਹੋਣ ਤੋਂ ਬਾਅਦ ਇਹ ਮਾਮਲਾ ਹੁਣ ਠੰਡੇ ਬਸਤੇ ‘ਚ ਪੈ ਗਿਆ, ਜਿਸ ਕਰਕੇ ਹਾਦਸੇ ਹੋ ਰਹੇ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।