ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਉਡਾਉਣ ਦੀ ਧਮਕੀ

0
465

ਮੁੰਬਈ| ਮਹਾਰਾਸ਼ਟਰ ਪੁਲਿਸ ਨੇ ਪਾਲਘਰ ਸ਼ਹਿਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਫਿਲਮ ਅਭਿਨੇਤਾ ਧਰਮਿੰਦਰ ਸਮੇਤ ਮੁੰਬਈ ਦੇ ਪ੍ਰਮੁੱਖ ਲੋਕਾਂ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।

ਪੇਸ਼ੇ ਤੋਂ ਡਰਾਈਵਰ ਅਤੇ ਨਾਗਪੁਰ ਦੇ ਰਹਿਣ ਵਾਲੇ ਵਿਅਕਤੀ ਨੇ ਮੰਗਲਵਾਰ ਨੂੰ ਪੁਲਸ ਕੰਟਰੋਲ ਰੂਮ ‘ਤੇ ਫੋਨ ਕਰਕੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 25 ਹਥਿਆਰਬੰਦ ਵਿਅਕਤੀ ਮੁੰਬਈ ਦੇ ਦਾਦਰ ਪਹੁੰਚੇ ਸਨ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਈ ਟੀਮਾਂ ਦਾ ਗਠਨ ਕੀਤਾ ਗਿਆ।

ਪੁਲਿਸ ਟੀਮਾਂ ਨੇ ਧਮਕੀ ਭਰੀਆਂ ਕਾਲਾਂ ਮਿਲਣ ਤੋਂ ਬਾਅਦ ਦੱਖਣੀ ਮੁੰਬਈ ਦੇ ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਦੇ ਨਾਲ-ਨਾਲ ਸਾਰੀਆਂ ਬੰਦਰਗਾਹਾਂ ਅਤੇ ਲੈਂਡਿੰਗ ਪੁਆਇੰਟਾਂ ਦੀ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਾਂਚ ਦੌਰਾਨ ਪੁਲਿਸ ਨੇ ਕਾਲ ਕਰਨ ਵਾਲੇ ਦੀ ਪਛਾਣ ਨਾਗਪੁਰ ਦੇ ਰਹਿਣ ਵਾਲੇ ਅਸ਼ਵਿਨ ਭਾਰਤ ਮਹੀਸਕਰ ਵਜੋਂ ਕੀਤੀ, ਜਿਸ ਨੇ ਪਾਲਘਰ ਜ਼ਿਲ੍ਹੇ ਦੇ ਦਾਹਾਨੂ ਰੇਲਵੇ ਸਟੇਸ਼ਨ ਤੋਂ ਕਾਲ ਕੀਤੀ ਸੀ। ਉਸ ਨੂੰ ਬਾਅਦ ਵਿਚ ਦਹਾਣੂ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਸੀ। ਲੈ ਲਿਆ। ਪੁਲਿਸ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।