ਫਗਵਾੜੇ ਦੀ ਇਹ ਥਾਰ ਜੀਪ ਵਾਲੀ ਬੀਬੀ 13-13 ਰੁਪਏ ‘ਚ ਜ਼ਰੂਰਤਮੰਦਾਂ ਨੂੰ ਵੰਡ ਰਹੀ ਕਿਤਾਬਾਂ ਅਤੇ ਕੱਪੜੇ

0
3706

ਫਗਵਾੜਾ (ਕਪੂਰਥਲਾ) | 21ਵੀਂ ਸਦੀ ‘ਚ ਜਿੱਥੇ ਸਾਰੇ ਇੱਕ-ਦੂਜੇ ਨੂੰ ਪਿੱਛੇ ਛੱਡਣ ਵਿੱਚ ਲੱਗੇ ਹੋਏ ਹਨ ਉੱਥੇ ਹੀ ਕੁਝ ਲੋਕ ਦੂਜਿਆਂ ਨੂੰ ਉੱਚਾ ਚੁੱਕਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।

ਅਜਿਹੀ ਹੀ ਇੱਕ ਮਿਸਾਲ ਪੇਸ਼ ਕਰ ਰਹੇ ਹਨ ਫਗਵਾੜਾ ਦੀ ਰਹਿਣ ਵਾਲੀ ਬੀਬੀ ਸਊਦੀ ਸਿੰਘ। ‘ਇੱਕ ਕੋਸ਼ਿਸ਼’ ਨਾਂ ਦੀ ਐਨਜੀਓ ਚਲਾਉਣ ਵਾਲੀ ਸਊਦੀ ਫਗਵਾੜਾ ਵਿੱਚ 13-13 ਮੌਲ ਚਲਾਉਂਦੇ ਹਨ ਜਿੱਥੇ ਕੱਪੜੇ, ਕਿਤਾਬਾਂ ਅਤੇ ਹੋਰ ਸਮਾਨ ਸਿਰਫ 13 ਰੁਪਏ ਵਿੱਚ ਕੋਈ ਵੀ ਜ਼ਰੂਰਤਮੰਦ ਲੈ ਸਕਦਾ ਹੈ।

ਵੇਖੋ ਵੀਡਿਓ


ਸਊਦੀ ਸਿੰਘ ਦੇ ਨਾਂ ਦੀ ਵੀ ਦਿਲਚਸਪ ਕਹਾਣੀ ਹੈ। ਸਊਦੀ ਦੇ ਪਿਤਾ ਸਊਦੀ ਅਰਬ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਸੋਚਿਆ ਸੀ ਕਿ ਜੇਕਰ ਮੁੰਡਾ ਪੈਦਾ ਹੋਇਆ ਤਾਂ ਨਾਂ ਅਰਬ ਰੱਖਿਆ ਜਾਵੇਗਾ ਅਤੇ ਕੁੜੀ ਹੋਈ ਤਾਂ ਸਊਦੀ। ਇਸੇ ਲਈ ਉਨ੍ਹਾਂ ਦਾ ਨਾਂ ਸਊਦੀ ਸਿੰਘ ਰੱਖਿਆ ਗਿਆ ਸੀ।

ਸਊਦੀ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਘਰ ਦਾ ਗੈਰ ਜ਼ਰੂਰੀ ਸਮਾਨ ਉਨ੍ਹਾਂ ਨੂੰ ਦੇ ਸਕਦੇ ਹਨ। ਇੱਥੇ ਇਨ੍ਹਾਂ ਨੂੰ ਠੀਕ ਕਰਵਾ ਕੇ ਗਰੀਬਾਂ ਨੂੰ ਦਿੱਤਾ ਜਾਵੇਗਾ। ਇਹ ਮੌਲ ਫਗਵਾੜਾ ਦੇ ਦੋਸਾਂਝ ਰੋਡ ‘ਤੇ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।