ਡੈਸਕ | ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਵਿਅਕਤੀ ਵੀਲ੍ਹ ਚੇਅਰ ਉਪਰ ਜੋਮੈਟੋ ਲਈ ਡਿਲਵਰੀ ਕਰਦਾ ਹੈ।
ਇਹ ਵੀਡੀਓ ਇਕ groming_bulls_ ਇੰਸਟਾਗ੍ਰਾਮ ਪੇਜ਼ ਉਪਰ ਸ਼ੇਅਰ ਹੋਇਆ ਹੈ। ਇਹ ਵੀਡੀਓ ਕਿੱਥੇ ਦਾ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ।
ਵੀਡੀਓ ਵਿਚ ਵਿਅਕਤੀ ਸੜਕ ਉਪਰ ਕੋਈ ਡਿਲੀਵਰੀ ਦੇਣ ਜਾ ਰਿਹਾ ਹੈ। ਉਹ ਵੀਲ੍ਹ ਚੇਅਰ ਉਪਰ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਆਇਆ ਤਾਂ ਸਾਰਿਆਂ ਦਾ ਧਿਆਨ ਖਿੱਚਿਆ ਗਿਆ।