ਗੁਰਦਾਸਪੁਰ . ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ਭੈਣੀ ਪਸਵਾਲ, ਬਲਾਕ ਕਾਹਨੂੰਵਾਨ ਨੂੰ 14 ਅਪ੍ਰੈਲ 2020 ਨੂੰ ਕੰਟੋਨਮਿੰਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ ਤੇ ਕਰਫਿਊ ਦੋਰਾਨ ਦਿੱਤੀਆਂ ਸਾਰੀਆਂ ਰਾਹਤਾਂ ਵਾਪਸ ਲੈ ਲਈਆਂ ਗਈਆਂ ਸਨ। ਇਸੇ ਤਰ੍ਹਾਂ ਪਿੰਡ ਭੱਟੀਆਂ ਵਿਖੇ 20 ਅਪ੍ਰੈਲ 2020 ਨੂੰ ਕੰਟੋਨਮਿੰਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ ਤੇ ਕਰਫਿਊ ਦੋਰਾਨ ਦਿੱਤੀਆਂ ਸਾਰੀਆਂ ਰਾਹਤਾਂ ਵਾਪਸ ਲੈ ਲਈਆਂ ਗਈਆਂ ਸਨ ਤੇ 3 ਮਈ ਨੂੰ ਸੰਤ ਨਗਰ/ਬਜਾਵਾ ਕਾਲੋਨੀ ਗੁਰਦਾਸਪੁਰ ਨੂੰ ਕੰਟੋਨਮਿੰਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ।
ਕਰਫਿਊ ਦੁਰਾਨ ਦਿੱਤੀਆਂ ਸਾਰੀਆਂ ਰਾਹਤਾਂ ਵਾਪਸ ਲੈ ਲਈਆਂ ਗਈਆਂ ਸਨ ਪਰ ਅੱਜ ਸਬ ਡਵੀਜ਼ਨਲ ਮੈਜਿਸਟਰੇਟ ਗੁਰਦਾਸਪੁਰ ਵਲੋ ਕੀਤੀਆਂ ਸਿਫਾਰਿਸ਼ਾਂ ਦੇ ਮੱਦੇਨਜਰ ਉਪਰੋਕਤ ਪਿੰਡ ਭੱਟੀਆਂ, ਪਿੰਡ ਭੈਣੀ ਪਸਵਾਲ, ਬਲਾਕ ਕਾਹਨੂੰਵਾਨ ਅਤੇ ਸੰਤ ਨਗਰ/ਬਾਜਵਾ ਕਾਲੋਨੀ ਗੁਰਦਾਸਪੁਰ ਵਿਚ ਕੰਟੋਨਮਿੰਟ ਜ਼ੋਨ ਹਟਾਇਆ ਜਾਂਦਾ ਹੈ ਅਤੇ ਕਰਫਿਊ ਦੋਰਾਨ ਦਿੱਤੀਆਂ ਛੋਟਾਂ ਬਹਾਲ ਕਰ ਦਿੱਤੀਆਂ ਹਨ।