ਕਰੀਬ 10 ਮਹੀਨਿਆਂ ਤੋਂ ਬਾਅਦ ਹੁਣ ਸਕੂਲ ਖੁੱਲ੍ਹ ਗਏ ਹਨ, ਜਿਸ ਦੌਰਾਨ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਕਰ ਲਈ ਹੈ. ਪਹਿਲੀ ਵਾਰ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਦੇ ਬੱਚਿਆਂ ਨੂੰ ਅਧਿਆਪਕ ਘਰ ਘਰ ਜਾ ਕੇ ਪ੍ਰਸ਼ਨ ਪੱਤਰ ਦੇ ਕੇ ਆਉਣਗੇ ਤੇ ਦੂਜੇ ਦਿਨ ਉਨ੍ਹਾਂ ਕੋਲੋਂ ਉੱਤਰ ਪੇਪਰ ਲਿਆਉਣਗੇ ਤੇ ਦੂਜਾ ਪ੍ਰਸ਼ਨ ਪੱਤਰ ਦੇ ਕੇ ਆਉਣਗੇ।
ਮੰਗਲਵਾਰ ਨੂੰ 10 ਮਹੀਨਿਆਂ ਤੋਂ ਬਾਅਦ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੁੱਲ੍ਹ ਗਏ ਹਨ ਤੇ ਪਹਿਲੇ ਦਿਨ ਤੋਂ ਹੀ ਅਧਿਆਪਕ ਪ੍ਰੀਖਿਆ ਦੀਆਂ ਤਿਆਰੀਆਂ ਵਿਚ ਲਗੇ ਹੋਏ ਹਨ, ਸਕੂਲ ਹੈਡ ਵਲੋਂ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਹਨ,
ਸਕੂਲ ਵਿਚ ਫਿਲਹਾਲ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਹੀ ਆਉਣ ਦੀ ਆਗਿਆ ਹੈ, ਤੇ ਬਾਕੀ ਬੱਚਿਆਂ ਦੀ ਪਰੀਖਿਆ ਘਰ ਤੋਂ ਹੀ ਹੋਵੇਗੀ।