‘Big Boss 18’ ‘ਚ ਜਲਦ ਹੋਵੇਗੀ ਵਾਈਲਡ ਕਾਰਡ ਐਂਟਰੀ ! ਬੋਲਡਨੈੱਸ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਇਹ ਮਾਡਲ ਬਣੇਗੀ ਸ਼ੋਅ ਦਾ ਹਿੱਸਾ : ਸੂਤਰ

0
555

ਨੈਸ਼ਨਲ ਡੈਸਕ, 11 ਨਵੰਬਰ | ਬਿੱਗ ਬੌਸ 18 ਵਿਚ ਸੂਤਰਾਂ ਮੁਤਾਬਕ ਅਦਿਤੀ ਮਿਸਤਰੀ ਵਾਈਲਡ ਕਾਰਡ ਐਂਟਰੀ ਦੇ ਤੌਰ ‘ਤੇ ਸ਼ੋਅ ‘ਚ ਸ਼ਾਮਲ ਹੋਣ ਜਾ ਰਹੀ ਹੈ। ਸ਼ੋਅ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਸ਼ੋਅ ਵਿਚ ਜਲਦ ਹੀ ਇੱਕ ਹੌਟ ਵਾਈਲਡ ਕਾਰਡ ਐਂਟਰੀ ਹੋਣ ਵਾਲੀ ਹੈ। ਇਸ ਸਬੰਧ ਵਿਚ ਨਿਰਮਾਤਾ ਮਸ਼ਹੂਰ ਮਾਡਲ ਅਤੇ ਇਨਫੂਲੈਂਸਰ ਅਦਿਤੀ ਮਿਸਤਰੀ ਨਾਲ ਗੱਲਬਾਤ ਕਰ ਰਹੇ ਹਨ।

ਕੌਣ ਹੈ ਅਦਿਤੀ ਮਿਸਤਰੀ?
ਤੁਹਾਨੂੰ ਦੱਸ ਦੇਈਏ ਕਿ ਅਦਿਤੀ ਮਿਸਤਰੀ ਇੱਕ ਮਾਡਲ ਅਤੇ ਇਨਫੂਲੈਂਸਰ ਹੈ। ਉਹ ਸੋਸ਼ਲ ਮੀਡੀਆ ‘ਤੇ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ। ਅਦਿਤੀ ਅਕਸਰ ਸੋਸ਼ਲ ਮੀਡੀਆ ‘ਤੇ ਬੋਲਡ ਕੰਟੈਂਟ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਅਦਿਤੀ ਨੇ ਮਾਡਲਿੰਗ ਦੀ ਦੁਨੀਆ ‘ਚ ਵੀ ਸਫਲਤਾ ਹਾਸਲ ਕੀਤੀ ਹੈ। 24 ਸਾਲ ਦੀ ਅਦਿਤੀ ਮਿਸਤਰੀ ਦੇ ਇੰਸਟਾਗ੍ਰਾਮ ‘ਤੇ 2.4 ਮਿਲੀਅਨ ਫਾਲੋਅਰਜ਼ ਹਨ। ਅਦਿਤੀ ਮਿਸਤਰੀ ਕੋਲ ਇੱਕ ਐਪ ਵੀ ਹੈ, ਜਿਸ ਵਿੱਚ ਪ੍ਰਸ਼ੰਸਕ ਉਸ ਨਾਲ ਕਾਲ ‘ਤੇ ਗੱਲ ਕਰ ਸਕਦੇ ਹਨ।

ਸ਼ੋਅ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਅਦਿਤੀ ਮਿਸਤਰੀ ਤੋਂ ਇਲਾਵਾ ਮੇਕਰਸ ਕਈ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੂੰ ਸ਼ੋਅ ‘ਚ ਲਿਆਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੇਕਰਸ ਦਾ ਮੰਨਣਾ ਹੈ ਕਿ ਸ਼ੋਅ ‘ਚ ਅਦਿਤੀ ਮਿਸਤਰੀ ਦੀ ਐਂਟਰੀ ਯਕੀਨੀ ਤੌਰ ‘ਤੇ ਸ਼ੋਅ ਦਾ ਤਾਪਮਾਨ ਵਧਾ ਦੇਵੇਗੀ।

(Note : ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)