ਸੇਵਾ-ਮੁਕਤ ਮਹਿਲਾ ਪ੍ਰਿੰਸੀਪਲ ਦੇ ਘਰੋਂ ਨਕਦੀ ਤੇ ਗਹਿਣੇ ਚੋਰੀ, ਧੀ ਨੂੰ ਮਿਲਣ ਗਿਆ ਸੀ ਪਰਿਵਾਰ, ਪਿੱਛੋਂ ਵਾਪਰੀ ਘਟਨਾ

0
1629

ਗੁਰਦਾਸਪੁਰ/ਦੀਨਾਨਗਰ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੀਨਾਨਗਰ ਦੀ ਮਾਸਟਰ ਕਾਲੋਨੀ ਵਿਖੇ ਚੋਰਾਂ ਨੇ ਬੀਤੀ ਰਾਤ ਇਕ ਸੇਵਾ-ਮੁਕਤ ਪ੍ਰਿੰਸੀਪਲ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਸੇਵਾਮੁਕਤ ਪ੍ਰਿੰਸੀਪਲ ਸਨੇਹ ਸਰਿਤਾ ਜੋਸ਼ੀ 2 ਦਿਨ ਪਹਿਲਾਂ ਹੀ ਆਪਣੀ ਲੜਕੀ ਨੂੰ ਮਿਲਣ ਲਈ ਨੋਇਡਾ ਗਏ ਹੋਏ ਸਨ। ਇਸ ਦੌਰਾਨ 2 ਚੋਰ ਗੇਟ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ।

ਘਟਨਾ ਦਾ ਪਤਾ ਅੱਜ ਸਵੇਰੇ ਉਦੋਂ ਲੱਗਾ ਜਦੋਂ ਸੇਵਾ-ਮੁਕਤ ਪ੍ਰਿੰਸੀਪਲ ਦੇ ਜੇਠ ਦਾ ਲੜਕਾ ਰੋਜ਼ਾਨਾ ਵਾਂਗ ਬੰਦ ਘਰ ਦਾ ਚੱਕਰ ਲਗਾਉਣ ਲਈ ਗਿਆ ਤਾਂ ਅੰਦਰ ਦੇ ਕਮਰੇ ਖੁੱਲ੍ਹੇ ਪਏ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਪੁਲਿਸ ਨੂੰ ਬੁਲਾਇਆ ਗਿਆ ਤਾਂ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ 2 ਚੋਰ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦਿੱਤੇ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਚੋਰੀ ਦੀ ਘਟਨਾ ਦੀ ਜਾਂਚ ਵਿਚ ਲੱਗ ਗਈ ਹੈ।