ਹਾਦਸੇ ਦੌਰਾਨ ਸੜਕ ‘ਤੇ ਤੜਫ਼ਦਾ ਰਿਹਾ ਨੌਜਵਾਨ, ਕਿਸੇ ਨੇ ਨਹੀਂ ਦਿਖਾਈ ਇਨਸਾਨੀਅਤ, ਮੌਤ

0
2974

ਫਾਜ਼ਿਲਕਾ | ਵਿਆਹ ਸਮਾਗਮ ‘ਤੇ ਆਏ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਇਹ ਭਾਣਾ ਵਾਪਰਿਆ। ਹਾਈਵੇ ‘ਤੇ ਪਿੰਡ ਰਾਣਾ ਨੇੜੇ ਸੜਕ ਹਾਦਸਾ ਹੋਇਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਨੌਜਵਾਨ ਉੱਪਰ ਟ੍ਰੈਕਟਰ ਚੜ੍ਹ ਗਿਆ ਜੋ ਖੂਨ ਨਾਲ ਲੱਥਪੱਥ ਹੋਇਆ ਹਾਈਵੇ ‘ਤੇ ਤੜਫ ਰਿਹਾ ਸੀ, ਜਿਸ ਨੂੰ ਕਿਸੇ ਨੇ ਨਹੀਂ ਚੁੱਕਿਆ ਤੇ ਨਾ ਹੀ ਕਿਸੇ ਨੇ ਇਨਸਾਨੀਅਤ ਦਿਖਾਈ।

ਇਸ ਦੌਰਾਨ ਉਥੋਂ ਲੰਘ ਰਹੇ ਬੀ.ਐਸ.ਐਫ ਦੇ ਜਵਾਨਾਂ ਦੀ ਨਜ਼ਰ ਪਈ ਤਾਂ ਤੁਰੰਤ ਉਨ੍ਹਾਂ ਨੇ ਗੱਡੀ ਨੂੰ ਰੋਕ ਕੇ ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਲਿਆਂਦਾ। ਹਾਲਾਂਕਿ ਡਾਕਟਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਪਹਿਲਾਂ ਦਾ ਐਕਸੀਡੈਂਟ ਹੋਇਆ, ਜਿਸ ਕਰਕੇ ਨੌਜਵਾਨ ਦਾ ਕਾਫੀ ਖੂਨ ਵਗ ਗਿਆ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਪਰ ਦੁੱਖ ਦੀ ਖ਼ਬਰ ਇਹ ਰਹੀ ਕਿ ਫ਼ਰੀਦਕੋਟ ਲਿਜਾਂਦੇ ਸਮੇਂ ਰਸਤੇ ‘ਚ ਨੌਜਵਾਨ ਨੇ ਦਮ ਤੋੜ ਦਿੱਤਾ।

ਦੱਸਣਯੋਗ ਹੈ ਕਿ ਪੰਜਾਬ ‘ਚ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਸੜਕਾਂ ਦੇ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।