ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ, ਪੂਰਾ ਪਿੰਡ ਸੋਗ ‘ਚ ਡੁੱਬਿਆ

0
1923

ਮੋਗਾ | ਰੋਜ਼ੀ-ਰੋਟੀ ਲਈ ਵਿਦੇਸ਼ ਗਏ ਇਕ ਹੋਰ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ । ਸੁਖਦੀਪ ਸਿੰਘ ਪਿਛਲੇ 14 ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ। ਫਰਵਰੀ ‘ਚ ਵਾਪਿਸ ਪਿੰਡ ਆਉਣਾ ਸੀ ਪਰ ਉਸ ਦੀ ਹਾਦਸੇ ਦੌਰਾਨ ਮੌਤ ਹੋ ਗਈ। ਖ਼ਬਰ ਦਾ ਜਿਵੇਂ ਹੀ ਸੁਖਦੀਪ ਦੇ ਘਰ ਪਤਾ ਲੱਗਾ ਤਾਂ ਪਰਿਵਾਰ ਸਮੇਤ ਪੂਰਾ ਪਿੰਡ ਸੋਗ ‘ਚ ਡੁੱਬ ਗਿਆ।
ਪਰਿਵਾਰ ਛੱਡ ਕੇ ਵਿਦੇਸ਼ ਗਏ ਜਦੋਂ ਨੌਜਵਾਨਾਂ ਨਾਲ ਅਜਿਹਾ ਭਾਣਾ ਵਰਤਦਾ ਹੈ ਤਾਂ ਮਾਪਿਆਂ ‘ਤੇ ਦੁਖਾਂ ਦਾ ਪਹਾੜ ਟੁੱਟ ਜਾਂਦਾ ਹੈ, ਪਿੰਡ ਦੇ ਲੋਕਾਂ ਅਨੁਸਾਰ ਨੌਜਵਾਨ ਬਹੁਤ ਮਿਹਨਤੀ ਸੀ।