ਗੈਂਗਸਟਰ ਦੀਪਕ ਟੀਨੂੰ ਨੂੰ ਭੱਜਣ ‘ਚ ਮਦਦ ਕਰਨ ਵਾਲੀ ਮਹਿਲਾ ਦੋਸਤ ਨਿਕਲੀ ਪੁਲਿਸ ਮੁਲਾਜ਼ਮ, ਪੇਸ਼ੀ ਦੌਰਾਨ ਵਧੀਆਂ ਸਨ ਨਜ਼ਦੀਕੀਆਂ

0
381

ਚੰਡੀਗੜ੍ਹ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਚੁੱਕਾ ਹੈ। ਜਿਸ ਤਰੀਕੇ ਨਾਲ ਉਹ ਭੱਜਿਆ, ਉਸ ਤੋਂ ਤਾਂ ਇਹੀ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸਦੀ ਕਿਸੇ ਨੇ ਮਦਦ ਕੀਤੀ ਹੈ। ਇਸ ਮਾਮਲੇ ਵਿਚ ਪਹਿਲਾਂ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ। ਰੌਲੇ-ਰੱਪੇ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਪ੍ਰਿਤਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਪਤਾ ਲੱਗਾ ਕਿ ਪ੍ਰਿਤਪਾਲ ਦੀਪਕ ਨੂੰ ਉਸਦੀ ਮਹਿਲਾ ਦੋਸਤ ਨਾਲ ਮਿਲਵਾਉਣ ਲਈ ਲੈ ਕੇ ਗਿਆ ਸੀ। ਜਿਸਦੇ ਬਾਅਦ ਦੀਪਕ ਫਰਾਰ ਹੋ ਗਿਆ। ਹੁਣ ਉਸਦੀ ਪ੍ਰੇਮਿਕਾ ਬਾਰੇ ਵੀ ਵੱਡਾ ਖੁਲਾਸਾ ਹੋਇਆ ਹੈ। ਇਸ ਨਵੇਂ ਖੁਲਾਸੇ ਨਾਲ ਪੁਲਿਸ ਹੈਰਾਨ ਹੈ।

ਅਸਲ ਵਿਚ ਸੀਆਈਏ ਮੁਖੀ ਦੀਪਕ ਨੂੰ ਉਸਦੀ ਜਿਸ ਪ੍ਰੇਮਿਕਾ ਨਾਲ ਮਿਲਵਾਉਣ ਲਈ ਲੈ ਕੇ ਗਿਆ ਸੀ, ਉਹ ਵੀ ਪੁਲਿਸ ਮੁਲਾਜ਼ਮ ਹੀ ਨਿਕਲੀ। ਇਹ ਪੁਲਿਸ ਮੁਲਾਜ਼ਮ ਮਾਝੇ ਦੀ ਰਹਿਣ ਵਾਲੀ ਹੈ ਤੇ ਮਾਲਵਾ ਵਿਚ ਤਾਇਨਾਤ ਹੈ। ਕਿਰਕਿਰੀ ਤੋਂ ਬਚਣ ਲਈ ਫਿਲਹਾਲ ਸਾਰੇ ਅਧਿਕਾਰੀ ਚੁੱਪ ਬੈਠੇ ਹਨ। ਪੁਲਿਸ ਅਧਿਕਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਪੁਲਿਸ ਮਹਿਕਮੇ ਵਿਚ ਕਿਸ ਹੱਦ ਤੱਕ ਗੈਂਗਸਟਰਾਂ ਦੀ ਦਖਲਅੰਦਾਜ਼ੀ ਵਧ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਦੀਪਕ ਟੀਨੂੰ ਦੀ ਮਹਿਲਾ ਸਿਪਾਹੀ ਨਾਲ ਮੁਲਾਕਾਤ ਇਕ ਪੇਸ਼ੀ ਦੌਰਾਨ ਹੋਈ ਸੀ। ਦੋਵਾਂ ਦੀਆਂ ਲਗਾਤਾਰ ਫੋਨ ਉਤੇ ਗੱਲਾਂ ਹੁੰਦੀਆਂ ਰਹੀਆਂ। ਟੀਨੂੰ ਨੇ ਸੀਆਈਏ ਪ੍ਰਿਤਪਾਲ ਸਿੰਘ ਤੋਂ ਪ੍ਰੇਮਿਕਾ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪਰ ਉਸਨੇ ਇਹ ਨਹੀਂ ਦੱਸਿਆ ਕਿ ਉਹ ਮਹਿਲਾ ਵੀ ਪੁਲਿਸ ਮੁਲਾਜ਼ਮ ਹੈ। ਜਾਂਚ ਹੋਈ ਤਾਂ ਇੰਟੈਲੀਜੈਂਸ ਅਧਿਕਾਰੀਆਂ ਦੇ ਰੰਗ ਉਡ ਗਏ।