ਪਤਨੀ ਨੇ ਪਤੀ ਨੂੰ ਰੰਗੇ ਹੱਥੀਂ ਫੜਿਆ ਦੂਜੀ ਔਰਤ ਨਾਲ; ਮੁਕਤਸਰ ਬੱਸ ਅੱਡੇ ‘ਤੇ ਦੋਵੇਂ ਹੋਈਆਂ ਗੁੱਥਮ-ਗੁੱਥੀ

0
1130

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ‘ਤੇ ਦੋ ਔਰਤਾਂ ਨੇ ਇੱਕ-ਦੂਜੇ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕੀਤੀ।

ਇਨ੍ਹਾਂ ਦੋਨਾਂ ਦੇ ਝਗੜੇ ਦੀ ਵਜ੍ਹਾ ਇਕ ਔਰਤ ਦਾ ਪਤੀ ਹੈ, ਜਿਸ ਦੇ ਦੂਜੀ ਨਾਲ ਨਾਜਾਇਜ਼ ਸੰਬੰਧ ਹਨ। ਪਤਨੀ ਦਾ ਦੋਸ਼ ਹੈ ਕਿ ਉਸਦਾ ਪਤੀ ਤਾਂ ਉਨ੍ਹਾਂ ਦੇ ਨਾਲ ਰਹਿੰਦਾ ਹੈ ਪਰ ਦੂਜੀ ਔਰਤ ਨਾਲ ਉਸ ਦੇ ਨਾਜਾਇਜ਼ ਸੰਬੰਧ ਹਨ।

ਮੇਰਾ ਪਤੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਘਰੋਂ ਗਾਇਬ ਹੋ ਗਿਆ ਸੀ ਤੇ ਮੈਨੂੰ ਪਤਾ ਲੱਗਾ ਸੀ ਕਿ ਆਪਣੀ ਪ੍ਰੇਮਿਕਾ ਨਾਲ ਅੰਮ੍ਰਿਤਸਰ ਦੀਵਾਲੀ ਮਨਾਉਣ ਗਿਆ ਹੋਇਆ ਹੈ।

ਮੈਂ ਇਨ੍ਹਾਂ ਨੂੰ ਫੜਨ ਦੇ ਲਈ ਇਨ੍ਹਾਂ ਦਾ ਪਿੱਛਾ ਕੀਤਾ ਤੇ ਜਦੋਂ ਉਹ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਉਤਰੇ ਤਾਂ ਮੇਰਾ ਪਤੀ ਤਾਂ ਭੱਜ ਗਿਆ ਪਰ ਉਸ ਦੀ ਪ੍ਰੇਮਿਕਾ ਨੂੰ ਮੈਂ ਫੜ ਲਿਆ।

ਮੇਰੇ ਸੱਤ ਸਾਲ ਦਾ ਇੱਕ ਬੇਟਾ ਤੇ ਇਕ ਬੇਟੀ ਹੈ। ਮੇਰੀ ਬੇਟੀ ਚੌਦਾਂ ਸਾਲ ਦੀ ਹੈ ਜੋ ਕਿ ਦਿਲ ਦੀ ਮਰੀਜ਼ ਹੈ। ਮੇਰੇ ਪਤੀ ਨੇ ਮੈਨੂੰ ਛੱਡਣ ਲਈ ਤਲਾਕ ਦਾ ਕੇਸ ਲਗਾਇਆ ਹੋਇਆ ਹੈ ਅਤੇ ਉਸ ਦੀ ਪ੍ਰੇਮਿਕਾ ਨੇ ਵੀ ਮੇਰੇ ਘਰ ਉੱਪਰ ਕਬਜ਼ਾ ਕਰਨ ਲਈ ਕੇਸ ਕੀਤਾ ਹੋਇਆ ਹੈ।

ਖਾਨ ਸਾਬ ਦਾ ਔਖਾ ਗੀਤ ਵੀ ਅਸਾਨੀ ਨਾਲ ਗਾ ਲੈਂਦਾ ਹੈ ਇਨਾਇਤ ਅਲੀ