ਚੰਡੀਗੜ੍ਹ | ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਪੰਜਾਬ ਤੇ ਹਰਿਆਣਾ ਵਿਚ ਸੋਮਵਾਰ ਤੋਂ ਬਾਰਿਸ਼ ਅਤੇ ਗੜ੍ਹੇਮਾਰੀ ਦੇ ਨਾਲ ਠੰਡ ਵਧਣ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਚਾਰ ਦਿਨਾਂ ਤੱਕ ਬਾਰਿਸ਼ ਹੋਵੇਗੀ। ਪੰਜਾਬ ਵਿਚ 23 ਜਨਵਰੀ ਨੂੰ ਕੁਝ ਥਾਵਾਂ ‘ਤੇ ਜਦਕਿ 24 ਤੇ 25 ਜਨਵਰੀ ਨੂੰ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਕਈ ਇਲਾਕਿਆਂ ਵਿਚ ਗੜ੍ਹੇਮਾਰੀ ਵੀ ਹੋ ਸਕਦੀ ਹੈ। 26 ਜਨਵਰੀ ਨੂੰ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹਿਮਾਚਲ ਵਿਚ ਤਿੰਨ ਨੈਸ਼ਨਲ ਹਾਈਵੇਅ ਸਮੇਤ 252 ਸੜਕਾਂ ਅਜੇ ਵੀ ਬੰਦ ਹਨ । ਮੌਸਮ ਵਿਭਾਗ ਨੇ 23 ਅਤੇ 24 ਨੂੰ ਬਰਫਬਾਰੀ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ ।