ਹਿਮਾਚਲ ‘ਚ ਬਰਫਬਾਰੀ ਨਾਲ ਦੁਬਾਰਾ ਬਦਲ ਸਕਦੈ ਮੌਸਮ : 1 ਮਾਰਚ ਨੂੰ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ

0
280

ਚੰਡੀਗੜ੍ਹ | ਪੰਜਾਬ ਅੰਦਰ ਇਕ ਵਾਰ ਫਿਰ ਮੌਸਮ ਬਦਲਣ ਦੇ ਆਸਾਰ ਹਨ। ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਰਕੇ ਠੰਡ ਵੱਧ ਸਕਦੀ ਹੈ। ਮੈਦਾਨੀ ਇਲਾਕਿਆਂ ਵਿਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਪਰ ਇਸੇ ਵਿਚਾਲੇ ਹੁਣ ਹਿਮਾਚਲ ਵਿਚ ਬਰਫਬਾਰੀ ਕਾਰਨ ਫਿਰ ਤੋਂ ਇਕ ਵਾਰ ਮੌਸਮ ਕਰਵਟ ਲੈ ਸਕਦਾ ਹੈ। ਹਿਮਾਚਲ ਵਿਚ ਅਗਲੇ 5 ਦਿਨ ਬਰਫਬਾਰੀ ਦੇ ਆਸਾਰ ਹਨ। ਉਥੋਂ ਦੀਆਂ ਠੰਡੀਆਂ ਹਵਾਵਾਂ ਪੰਜਾਬ ਤੇ ਹਰਿਆਣਾ ਦੇ ਮੈਦਾਨਾਂ ਨੂੰ ਠੰਡਾ ਕਰਨਗੀਆਂ।

ਹਰਿਆਣਾ ਤੇ ਇਸ ਵਾਰ ਫਰਵਰੀ ਵਿਚ ਹੁਣ ਤੱਕ ਦਿਨ ਦਾ ਔਸਤ ਤਾਪਮਾਨ 25.7 ਡਿਗਰੀ ਸੈਲਸੀਅਸ ਰਿਹਾ। ਪੰਜਾਬ ਵਿਚ ਇਨ੍ਹੀਂ ਦਿਨੀਂ ਸਾਧਾਰਨ ਤੋਂ 5.6 ਡਿਗਰੀ ਜ਼ਿਆਦਾ ਤਾਪਮਾਨ ਵਿਚ ਵਾਧਾ ਚੱਲ ਰਿਹਾ ਹੈ। 5 ਦਿਨ ਵਿਚ ਹਰਿਆਣਾ ਤੇ ਪੰਜਾਬ ਵਿਚ ਪਾਰਾ ਸਾਧਾਰਨ ਤੋਂ ਵਧ ਸਕਦਾ ਹੈ। 28 ਨੂੰ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਤੇ 1 ਮਾਰਚ ਨੂੰ ਮੀਂਹ ਦੇ ਆਸਾਰ ਹਨ। ਪਹਾੜਾਂ ਵਿਚ 28 ਫਰਵਰੀ ਤੋਂ 1 ਮਾਰਚ ਤੱਕ ਬਰਫਬਾਰੀ ਦਾ ਅਲਰਟ ਹੈ।

ਹਿਮਾਚਲ ਪ੍ਰਦੇਸ਼ ‘ਚ ਸਰਦੀਆਂ ‘ਚ ਚੰਗੀ ਬਰਫਬਾਰੀ ਨਹੀਂ ਹੋਈ ਪਰ ਹੁਣ ਤੂਫਾਨ ਅਤੇ ਗੜੇਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਮੌਸਮ ਵਿਗਿਆਨ ਸ਼ਿਮਲਾ ਨੇ 1 ਮਾਰਚ ਨੂੰ ਰਾਜ ਦੇ 5 ਜ਼ਿਲ੍ਹਿਆਂ ਵਿਚ ਗੜੇਮਾਰੀ ਲਈ ਅਲਰਟ ਜਾਰੀ ਕੀਤਾ ਹੈ। ਮੰਡੀ, ਚੰਬਾ, ਕਾਂਗੜਾ, ਕੁੱਲੂ ਅਤੇ ਲਾਹੌਲ ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ 28 ਫਰਵਰੀ ਨੂੰ ਘੱਟ ਅਤੇ ਮੱਧ ਉਚਾਈ ਵਾਲੇ ਖੇਤਰਾਂ ਵਿਚ ਗਰਜ ਅਤੇ ਤੂਫਾਨ ਲਈ ਇਕ ਅਲਰਟ ਵੀ ਜਾਰੀ ਕੀਤਾ ਹੈ।