ਰਾਮ ਜਨਮ ਭੂਮੀ ਦੀ ਸੁਰੱਖਿਆ ‘ਚ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਗਾਣੇ ‘ਤੇ ਡਾਂਸ ਪਾ ਕੇ ਬਣਾਈ ਵੀਡੀਓ, ਸਾਰੀਆਂ ਸਸਪੈਂਡ

0
465

ਅਯੁੱਧਿਆ | ਯੂਪੀ ਦੇ ਅਯੁੱਧਿਆ ‘ਚ ਚਾਰ ਮਹਿਲਾ ਪੁਲਿਸ ਕਾਂਸਟੇਬਲਾਂ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਰਾਮ ਜਨਮ ਭੂਮੀ ਵਾਲੀ ਥਾਂ ‘ਤੇ ਸੁਰੱਖਿਆ ਲਈ ਤਾਇਨਾਤ ਚਾਰ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਭੋਜਪੁਰੀ ਗੀਤ ‘ਪਤਲੀ ਕਮਾਰੀਆ ਤੋਰੀ’ ‘ਤੇ ਰੀਲ ਕੀਤੀ। ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਅਤੇ ਇਨ੍ਹਾਂ ਚਾਰੋਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਜਿਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ, ਉਨ੍ਹਾਂ ਵਿਚ ਕਵਿਤਾ ਪਟੇਲ, ਕਾਮਿਨੀ ਕੁਸ਼ਵਾਹਾ, ਕਸ਼ਿਸ਼ ਸਾਹਨੀ ਅਤੇ ਸੰਧਿਆ ਸਿੰਘ ਸ਼ਾਮਲ ਹਨ।

ਇਹ ਵੀਡੀਓ ਰਾਮ ਜਨਮ ਭੂਮੀ ਦੇ ਨੇੜੇ ਸ਼ੂਟ ਕੀਤਾ ਗਿਆ ਸੀ। ਦਰਅਸਲ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਕਾਰਵਾਈ ਦੀ ਮੰਗ ਕਰ ਰਹੇ ਸਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਮੁਅੱਤਲ ਮਹਿਲਾ ਕਾਂਸਟੇਬਲ ਆਪਣੀ ਵਰਦੀ ਪਾਈ ਨਜ਼ਰ ਨਹੀਂ ਆ ਰਹੀ।