PGI ਚੰਡੀਗੜ੍ਹ ‘ਚ ਗਲਤ ਟੀਕਾ ਲਗਾ ਕੇ ਭੱਜੀ ਲੜਕੀ ਸਣੇ ਪੀੜਤਾ ਦਾ ਭਰਾ ਤੇ ਜੀਜਾ ਗ੍ਰਿਫ਼ਤਾਰ; ਭੈਣ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਪੜ੍ਹੋ ਵਜ੍ਹਾ

0
407

ਚੰਡੀਗੜ੍ਹ, 22 ਨਵੰਬਰ | ਪੀਜੀਆਈ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਾਇਨੀ ਵਾਰਡ ਵਿੱਚ ਦਾਖਲ ਔਰਤ ਹਰਮੀਤ ਕੌਰ ਨੂੰ ਇੱਕ ਅਣਪਛਾਤੀ ਲੜਕੀ ਵੱਲੋਂ ਕੋਈ ਟੀਕਾ ਲਗਾਇਆ ਗਿਆ। ਜਿਸ ਕਾਰਨ ਹਰਮੀਤ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ ਵਿੱਚ ਪੀੜਤ ਦੀ ਨਣਦ ਜਤਿੰਦਰ ਕੌਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣਾ ਪੁਲਿਸ ਨੇ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਹੁਣ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੀੜਤ ਹਰਮੀਤ ਕੌਰ ਦਾ ਭਰਾ ਜਸਮੀਤ ਸਿੰਘ, ਜੀਜਾ ਬੂਟਾ ਸਿੰਘ, ਜੀਜੇ ਦਾ ਦੋਸਤ ਮਨਦੀਪ ਸਿੰਘ ਅਤੇ ਟੀਕਾ ਲਗਵਾਉਣ ਵਾਲੀ ਔਰਤ ਜਸਪ੍ਰੀਤ ਕੌਰ ਸ਼ਾਮਲ ਹਨ। ਜਸਪ੍ਰੀਤ ਕੌਰ ਕੇਅਰਟੇਕਰ ਦਾ ਕੰਮ ਕਰਦੀ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਦਾ ਭਰਾ ਉਸਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ ਅਤੇ ਆਪਣੀ ਭੈਣ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।