ਨਵੀਂ ਦਿੱਲੀ | ਕੋਰੋਨਾ ਵੈਕਸੀਨ ਲਗਵਾਉਣ ਦੇ ਕੁਝ ਨਵੇਂ ਨਿਯਮਾਂ ਨੂੰ ਸਿਹਤ ਮੰਤਰਾਲੇ ਨੇ ਮੰਜੂਰੀ ਦੇ ਦਿੱਤੀ ਹੈ। ਟੀਕਾ ਪ੍ਰਣਾਲੀ ਨਾਲ ਜੁੜੇ ਸਮੂਹ (NEGVAC) ਨੇ ਸਿਹਤ ਮੰਤਰਾਲੇ ਨੂੰ ਸੁਝਾਵ ਦਿੱਤਾ ਸੀ ਕਿ ਕੋਰੋਨਾ ਠੀਕ ਹੋਣ ਤੋਂ 3 ਮਹੀਨੇ ਦੇ ਬਾਅਦ ਹੀ ਵੈਕਸੀਨ ਲਗਾਈ ਜਾਵੇ। ਸਰਕਾਰ ਨੇ ਇਸ ਨੂੰ ਮੰਨ ਲਿਆ ਹੈ।
ਨਵੇਂ ਨਿਯਮਾਂ ਮੁਤਾਬਿਕ ਜੇਕਰ ਵੈਕਸੀਨ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ ਮਰੀਜ਼ ਨੂੰ ਕੋਰੋਨਾ ਹੋ ਜਾਵੇ ਤਾਂ ਦੂਸਰੀ ਡੋਜ਼ ਰਿਕਵਰੀ ਦੇ ਤਿੰਨ ਮਹੀਨੇ ਬਾਅਦ ਦਿੱਤੀ ਜਾਵੇਗੀ।
ਹੁਣ ਉਨ੍ਹਾਂ ਮਾਵਾਂ ਨੂੰ ਵੀ ਕੋਰੋਨਾ ਟੀਕਾ ਲੱਗ ਸਕੇਗਾ ਜੋ ਬੱਚਿਆ ਨੂੰ ਦੁੱਧ ਪਿਲਾਉਂਦੀਆਂ ਹਨ। ਹਾਲਾਕਿ ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਦੇਣ ਦਾ ਫੈਸਲਾ ਫਿਲਹਾਲ ਨਹੀਂ ਹੋਇਆ ਹੈ।
ਕਿਨ੍ਹਾਂ ਹਾਲਾਤਾਂ ‘ਚ ਟੀਕੇ ਲਈ ਕਰਨਾ ਪਵੇਗਾ ਇੰਤਜਾਰ
- ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ ਉਨ੍ਹਾਂ ਨੂੰ ਰਿਕਵਰੀ ਦੇ 3 ਮਹੀਨੇ ਬਾਅਦ ਡੋਜ਼ ਦਿੱਤੀ ਜਾਵੇਗੀ।
- ਜਿਹੜੇ ਲੋਕ ਪਹਿਲੀ ਡੋਜ਼ ਤੋਂ ਬਾਅਦ ਕੋਰੋਨਾ ਨਾਲ ਪ੍ਰਭਾਵਿਤ ਹੋਏ ਉਨ੍ਹਾਂ ਨੂੰ ਵੀ ਰਿਕਵਰੀ ਦੇ 3 ਮਹੀਨੇ ਬਾਅਦ ਡੋਜ਼ ਦਿੱਤੀ ਜਾਵੇਗੀ।
- ਜਿਨ੍ਹਾਂ ਕੋਰੋਨਾ ਪ੍ਰਭਾਵਿਤਾਂ ਨੂੰ ਐਂਟੀ ਬਾਡੀਜ਼ ਜਾਂ ਪਲਾਜ਼ਮਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲਣ ਦੇ 3 ਮਹੀਨੇ ਬਾਅਦ ਹੀ ਡੋਜ਼ ਦਿੱਤੀ ਜਾਵੇਗੀ। ਜਿਹੜੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹਨ, ਉਨ੍ਹਾਂ ਨੂੰ ਵੀ 4 ਤੋਂ 8 ਹਫਤਿਆਂ ਤੱਕ ਵੈਕਸੀਨ ਦਾ ਇੰਤਜਾਰ ਕਰਨਾ ਪਵੇਗਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)