UAE ਨੇ ਭਾਰਤ ਸਮੇਤ 6 ਦੇਸ਼ਾਂ ਦੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾਈ, ਪੜ੍ਹੋ ਪੂਰੀ ਡਿਟੇਲ

0
2405

ਦੁਬਈ | ਭਾਰਤ ਸਮੇਤ 6 ਦੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ‘ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਕੋਲ UAE ਦਾ ਰੈਜੀਡੈਂਸੀ ਪਰਮਿਟ ਹੈ ਅਤੇ ਜੋ ਪੂਰੀ ਵੈਕਸੀਨ ਲਗਵਾ ਚੁੱਕੇ ਹਨ।

UAE ਦੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ (NCEMA) ਅਤੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਦਾ ਐਲਾਨ ਕੀਤਾ। ਭਾਰਤ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ, ਨੇਪਾਲ, ਨਾਈਜੀਰੀਆ ਤੇ ਯੁਗਾਂਡਾ ਤੋਂ ਵੀ ਪਾਬੰਦੀ ਹਟਾ ਦਿੱਤੀ ਗਈ ਹੈ।

ਇਸ ਫੈਸਲੇ ਤੋਂ ਬਾਅਦ 6 ਦੇਸ਼ਾਂ ਤੋਂ ਯੂਏਈ ਨਿਵਾਸੀ ਆਪਣੇ ਦੇਸ਼ ਪਰਤ ਸਕਣਗੇ, ਬਸ਼ਰਤੇ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਨੂੰ 14 ਦਿਨ ਬੀਤ ਚੁੱਕੇ ਹੋਣ। ਯਾਤਰੀਆਂ ਕੋਲ ਉਨ੍ਹਾਂ ਦੇ ਦੇਸ਼ਾਂ ‘ਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਇਆ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਤਾਜ਼ਾ ਨਿਰਦੇਸ਼ਾਂ ਮੁਤਾਬਕ ਹੋਰ ਕੈਟਾਗਰੀ ਦੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀਆਂ ਨੂੰ ਵੀ 5 ਅਗਸਤ ਨੂੰ UAE ਵਿੱਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਨ੍ਹੀਂ ਸ਼੍ਰੇਣੀਆਂ ‘ਚ UAE ਵਿੱਚ ਤਾਇਨਾਤ ਡਾਕਟਰ, ਨਰਸ ਤੇ ਟੈਕਨੀਸ਼ੀਅਨ ਜਿਵੇਂ ਹੈਲਥ ਵਰਕਰ, ਵਿਦਿਆਰਥੀ ਤੇ ਮਨਜ਼ੂਰਸ਼ੁਦਾ ਰੈਜ਼ੀਡੈਂਸੀ ਪਰਮਿਟ ਵਾਲੇ ਸਰਕਾਰੀ ਕਰਮਚਾਰੀ ਸ਼ਾਮਿਲ ਹਨ।

UAE ਨੇ ਇਸ ਸਾਲ ਦੀ ਸ਼ੁਰੂਆਤ ‘ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਭਾਰਤ ‘ਤੇ ਨਵੀਆਂ ਪਾਬੰਦੀਆਂ ਲਗਾਈਆਂ ਸਨ ਅਤੇ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਨਵੇਂ ਹੁਕਮਾਂ ਤੋਂ ਬਾਅਦ ਵੀ ਇਨ੍ਹਾਂ 6 ਦੇਸ਼ਾਂ ਤੋਂ ਹੋਰ ਕੈਟਾਗਰੀ ਦੇ ਯਾਤਰੀਆਂ ਨੂੰ UAE ‘ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਯਾਤਰਾ ਦੀ ਮਨਜ਼ੂਰੀ ਲੈਣ ਲਈ ਯਾਤਰੀਆਂ ਨੂੰ UAE ‘ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਯਾਤਰਾ ਦੀ ਮਨਜ਼ੂਰੀ ਲੈਣ ਲਈ ਯਾਤਰੀਆਂ ਨੂੰ ਸੰਘੀ ਅਥਾਰਟੀ ਦੀ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ।

ਵੈਕਸੀਨ ਸਰਟੀਫਿਕੇਟ ਤੋਂ ਇਲਾਵਾ ਯਾਤਰੀਆਂ ਕੋਲ 48 ਘੰਟਿਆਂ ਅੰਦਰ ਕਰਵਾਈ ਹੋਈ ਨੈਗੇਟਿਵ PCR ਰਿਪੋਰਟ ਹੋਣੀ ਚਾਹੀਦੀ ਹੈ। ਜਹਾਜ਼ ‘ਚ ਚੜ੍ਹਨ ਤੋਂ ਪਹਿਲਾਂ ਇਕ ਲੈਬ ਟੈਸਟ ਕੀਤਾ ਜਾਵੇਗਾ ਤੇ UAE ਵਿੱਚ ਆਉਣ ਤੋਂ ਪਹਿਲਾਂ ਇਕ PCR ਟੈਸਟ ਵੀ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਹੋਮ ਕੁਆਰੰਟਾਈਨ ‘ਚ ਰੱਖਿਆ ਜਾਵੇਗਾ।

16 ਕਰੋੜ ਦਾ ਇੰਜੈਕਸ਼ਨ ਵੀ ਨਾ ਬਚਾ ਸਕਿਆ ਬੱਚੀ ਦੀ ਜਾਨ